- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਿਰ ਇਸ਼ਾਂਤ ਦਾ ਸ਼ਿਕਾਰ ਬਣੇ ਕੁਕ, ਇੰਨੀ ਵਾਰ ਹੋ ਚੁੱਕੇ ਹਨ ਆਊਟ
ਜਲੰਧਰ— ਨਾਟਿੰਘਮ ‘ਚ ਭਾਰਤ ਤੇ ਇੰਗਲੈਂਡ ਵਿਚਾਲੇ ਚਲ ਰਹੇ ਤੀਜੇ ਟੈਸਟ ਮੈਚ ਦੌਰਾਨ ਇਕ ਵਾਰ ਫਿਰ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲਿਸਟਰ ਕੁਕ ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕਰਵਾ ਦਿੱਤਾ। ਇਸ਼ਾਂਤ ਨੇ ਕੁਕ ਦਾ ਇਹ ਰਿਕਾਰਡ 10ਵਾਂ ਵਿਕਟ ਲੈ ਕੇ ਹਾਸਲ ਕੀਤਾ ਹੈ। ਇਸ ਤਰ੍ਹਾਂ ਕਰ ਉਸ ਨੇ ਕੁਕ ਨੂੰ ਜ਼ਿਆਦਾ ਵਾਰ ਆਊਟ ਕਰਨ ਦੀ ਲਿਸਟ ‘ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਉਪਰ ਸਿਰਫ ਦੱਖਣੀ ਅਫਰੀਕਾ ਦੇ ਮੋਰਨ ਮਾਰਕਲ 12 ਵਾਰ ਕੁਕ ਨੂੰ ਸਭ ਤੋਂ ਜ਼ਿਆਦਾ ਆਊਟ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਲਿਸਟ ‘ਚ ਇਸ਼ਾਂਤ ਪਹਿਲਾਂ ਆਸਟਰੇਲੀਆ ਦੇ ਮਿਸ਼ੇਲ ਜਾਨਸਨ, ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਤੇ ਭਾਰਤ ਦੇ ਹੀ ਰਵੀਚੰਦਰਨ ਅਸ਼ਵਿਨ ਦੇ ਨਾਲ ਸੰਯੁਕਤ ਰੂਪ ਨਾਲ ਬਣੇ ਹੋਏ ਹਨ। ਇਹ 3 ਗੇਂਦਬਾਜ਼ ਵੀ ਕੁਕ ਨੂੰ 9 ਵਾਰ ਆਊਟ ਕਰ ਚੁੱਕੇ ਹਨ। ਮੋਰਨ ਮੋਰਕਲ (ਦੱਖਣੀ ਅਫਰੀਕਾ)- 12 ਵਾਰ ਇਸ਼ਾਂਤ ਸ਼ਰਮਾ (ਭਾਰਤ)- 10 ਵਾਰ ਮਿਸ਼ੇਲ ਜਾਨਸਨ (ਆਸਟਰੇਲੀਆ), ਟ੍ਰੇਂਟ ਬੋਲਟ (ਨਿਊਜ਼ੀਲੈਂਡ) ਤੇ ਰਵੀਚੰਦਨ ਅਸ਼ਵਿਨ (ਭਾਰਤ) 9 ਵਾਰ ਰੇਆਨ ਹੈਰਿਸ (ਆਸਟਰੇਲੀਆ), ਨਾਥਨ ਨਿਓਨ (ਆਸਟਰੇਲੀਆ) 8 ਵਾਰ


