- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਿਲਪੀਨਜ਼ ਵਿੱਚ ਭੂਚਾਲ ਦੇ ਤੇਜ਼ ਝਟਕੇ, ਕਈ ਲੋਕ ਜ਼ਖਮੀ
ਮਨੀਲਾ – ਦੱਖਣੀ ਫਿਲਪੀਨਜ਼ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ| ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 6.6 ਮਾਪੀ ਗਈ| ਅਧਿਕਾਰੀਆਂ ਮੁਤਾਬਕ ਭੂਚਾਲ ਨਾਲ ਇਲਾਕੇ ਵਿੱਚ ਕਾਫੀ ਨੁਕਸਾਨ ਦਾ ਖਦਸ਼ਾ ਹੈ| ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਦਹਿਸ਼ਤ ਕਾਰਨ ਇੱਧਰ-ਉੱਧਰ ਭੱਜਣ ਲੱਗੇ| ਅਮਰੀਕੀ ਜੀਓਲਾਜੀਕਲ ਸਰਵੇ ਮੁਤਾਬਕ ਫਿਲਹਾਲ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ| ਇਹ ਭੂਚਾਲ ਦੇ ਝਟਕੇ ਮਿੰਡਾਨਾਓ ਟਾਪੂ ਦੇ ਇਲਾਕੇ ਵਿੱਚ ਦਰਜ ਕੀਤੇ ਗਏ| ਇਸੇ ਇਲਾਕੇ ਵਿੱਚ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਦਰਜ ਕੀਤੇ ਗਏ| ਸਥਾਨਕ ਮੀਡੀਆ ਵਲੋਂ ਜਾਰੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਫੀ ਲੋਕ ਘਬਰਾਏ ਤੇ ਬੇਹੋਸ਼ੀ ਦੀ ਹਾਲਤ ਵਿੱਚ ਲੱਗ ਰਹੇ ਹਨ|ਦੋ ਹਫਤੇ ਪਹਿਲਾਂ ਵੀ ਇਸ ਇਲਾਕੇ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ ਸੀ| ਇਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਘਰ ਬਰਬਾਦ ਹੋ ਗਏ ਸਨ| ਅਧਿਕਾਰੀਆਂ ਮੁਤਾਬਕ 6.6 ਤੀਬਰਤਾ ਦੇ ਇਸ ਭੂਚਾਲ ਨਾਲ ਵੀ ਭਾਰੀ ਨੁਕਸਾਨ ਦਾ ਖਦਸ਼ਾ ਹੈ| ਦੱਸ ਦਈਏ ਕਿ ਫਿਲਪੀਨਜ਼ ਪੈਸੀਫਿਕ ‘ਰਿੰਗ ਆਫ ਫਾਇਰ’ ਦਾ ਇਕ ਹਿੱਸਾ ਹੈ ਜੋ ਤੇਜ਼ ਭੂਚਾਲ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ| ‘ਰਿੰਗ ਆਫ ਫਾਇਰ’ ਦਾ ਖੇਤਰ ਜਾਪਾਨ ਦੱਖਣੀ-ਪੂਰਬੀ ਏਸ਼ੀਆ ਤੋਂ ਪ੍ਰਸ਼ਾਂਤ ਬੈਸਿਨ ਤਕ ਫੈਲਿਆ ਹੋਇਆ ਹੈ|


