ਫਿਲੀਪੀਨ : ਮਸਜਿਦ ਤੇ ਗ੍ਰੇਨੇਡ ਹਮਲਾ, ਦੋ ਵਿਅਕਤੀਆਂ ਦੀ ਮੌਤ

ਮਨੀਲਾ – ਦੱਖਣੀ ਫਿਲੀਪੀਨ ਵਿਚ ਅੱਜ ਸਵੇਰੇ ਇਕ ਮਸਜਿਦ ਤੇ ਗ੍ਰੇਨੇਡ ਹਮਲਾ ਕੀਤਾ ਗਿਆ| ਇਸ ਹਮਲੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ| ਖੇਤਰੀ ਮਿਲਟਰੀ ਬੁਲਾਰੇ ਲੈਫਟੀਨੈਂਟ ਕਰਨਲ ਗੇਰੀ ਬੇਸਾਨਾ ਨੇ ਜਾਮਬੋਆਂਗਾ ਸ਼ਹਿਰ ਵਿਚ ਹੋਏ ਹਮਲੇ ਦੇ ਬਾਰੇ ਵਿਚ ਸਮਾਚਾਰ ਏਜੰਸੀ ਨੂੰ ਦੱਸਿਆ,”ਮਸਜਿਦ ਦੇ ਅੰਦਰ ਇਕ ਗ੍ਰੇਨੇਡ ਸੁੱਟਿਆ ਗਿਆ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ|” ਮਿੰਡਾਨਾਓ ਟਾਪੂ ਵਿਚ ਸਥਿਤ ਮਸਜਿਦ ਵਿਚ ਜਦੋਂ ਹਮਲਾ ਹੋਇਆ ਉਸ ਸਮੇਂ ਲੋਕ ਉੱਥੇ ਸੌਂ ਰਹੇ ਸਨ| ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਜਦੋਂ ਜੋਲੋ ਵਿੱਚ ਇਕ ਕੈਥੇਡ੍ਰਲ ਤੇ ਹੋਏ ਹਮਲੇ ਵਿਚ 21 ਵਿਅਕਤੀਆਂ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ| ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ| ਬੇਸਾਨਾ ਨੇ ਕਿਹਾ ਕਿ ਹਾਲੇ ਇਹ ਨਹੀਂ ਦੱਸਿਆ ਜਾ ਸਕਦਾ ਕੀ ਕੈਥੇਡ੍ਰਲ ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਮਸਜਿਦ ਤੇ ਹਮਲਾ ਕੀਤਾ ਗਿਆ| ਪੁਲੀਸ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ|

VIA PUNJAB