- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫੂਡ ਸੇਫਟੀ ਟੀਮ ਨੇ ਨਕਲੀ ਦੁੱਧ ਬਣਾਉਣ ਲਈ ਸਮੱਗਰੀ ਲਿਜਾਂਦਾ ਵਾਹਨ ਫੜਿਆ
ਚੰਡੀਗੜ – ਫੂਡ ਸੇਫਟੀ ਟੀਮ, ਤਰਨਤਾਰਨ ਵੱਲੋਂ ਸਥਾਨਕ ਪੁਲੀਸ ਦੇ ਸਹਿਯੋਗ ਨਾਲ ਹਰੀਕੇ ਵਿਖੇ ਮੋਗਾ ਤੋਂ ਤਰਨਤਾਰਨ ਜਾਂਦਾ ਟੈਂਪੋ ਨੰਬਰ Pb10 DZ 6711 ਫੜਿਆ ਗਿਆ, ਜੋ ਨਕਲੀ ਦੁੱਧ ਬਣਾਉਣ ਲਈ ਸਮੱਗਰੀ ਲਿਜਾ ਰਿਹਾ ਸੀ। ਟੀਮ ਵੱਲੋਂ 40 ਥੈਲੇ ਗਲੂਕੋ ਪਾਊਡਰ (ਹਰੇਕ 25 ਕਿਲੋ), 10 ਲੀਟਰ ਪਾਰਦਰਸ਼ੀ ਦ੍ਰਵ ਵਾਲੀ ਇੱਕ ਪਲਾਸਟਿਕ ਬਾਲਟੀ, 1 ਪਲਾਸਟਿਕ ਡਰੱਮ ਅਤੇ 1 ਦੁੱਧ ਵਾਲਾ ਐਲੂਮੀਨੀਅਮ ਦਾ ਢੋਲ ਬਰਾਮਦ ਕੀਤਾ ਗਿਆ। ਇਹ ਸਮੱਗਰੀ ਸਪੱਸ਼ਟ ਤੌਰ ‘ਤੇ ਨਕਲੀ ਦੁੱਧ ਤਿਆਰ ਕਰਨ ਲਈ ਲਿਜਾਈ ਜਾ ਰਹੀ ਸੀ। ਟੈਂਪੋ ਚਾਲਕ, ਰਜਿੰਦਰ ਕੁਮਾਰ ਜੋ ਕਿ ਪਿੰਡ ਰਤੀਆ ਜ਼ਿਲਾ ਮੋਗਾ ਦਾ ਰਹਿਣ ਵਾਲਾ ਹੈ, ਨੇ ਵੀ ਇਹੀ ਕਬੂਲ ਕੀਤਾ। ਅਗਲੇਰੀ ਜਾਂਚ ਲਈ ਟੀਮ ਵੱਲੋਂ ਪੁਲੀਸ ਦੀ ਮੌਜੂਦਗੀ ਵਿੱਚ ਨਮੂਨੇ ਲੈ ਲਏ ਗਏ ਹਨ। ਇਸ ਤੋਂ ਪਹਿਲਾਂ ਸਵੇਰੇ ਕਪੂਰਥਲਾ ਦੀ ਫੂਡ ਸੇਫਟੀ ਟੀਮ ਵੱਲੋਂ ਲੈਬਾਟਰੀ ਤੋਂ ਗੈਰ ਮਿਆਰੀ ਹੋਣ ਸਬੰਧੀ ਰਿਪੋਰਟ ਪ੍ਰਾਪਤ ਹੋਣ ਉਪਰੰਤ 7 ਸਤੰਬਰ ਨੂੰ ਜ਼ਬਤ ਕੀਤਾ ਤਕਰੀਬਨ 1.4 ਕੁਇੰਟਲ ਪਨੀਰ ਸਥਾਨਕ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਨਸ਼ਟ ਕੀਤਾ ਗਿਆ।


