- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫੂਡ ਸੇਫਟੀ ਟੀਮ ਨੇ ਲੁਧਿਆਣਾ ਦੀ ਫਲੋਰ ਮਿੱਲ ਨੂੰ ਕੀਤਾ ਸੀਲ
2000 ਕਵਿੰਟਲ ਖ਼ਰਾਬ ਕਣਕ ਹੋਈ ਬਰਾਮਦ
ਚੰਡੀਗੜ – ਇੱਕ ਖੁਫ਼ੀਆ ਜਾਣਕਾਰੀ ਤਹਿਤ ਕਮਿਸ਼ਨਰੇਟ ਫੂਡ ਅਤੇ ਡਰੱਗ ਪ੍ਰਬੰਧਨ, ਪੰਜਾਬ ਵੱਲੋਂ ਬਣਾਈ ਇੱਕ ਵਿਸ਼ੇਸ਼ ਟੀਮ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਆਲਮਗੀਰ ਦੀ ਭਗਵਤੀ ਫਲੋਰ ਮਿੱਲ ‘ਤੇ ਛਾਪੇਮਾਰੀ ਕੀਤੀ । ਇਹ ਛਾਪੇਮਾਰੀ ਫੂਡ ਸੇਫਟੀ ਅਧਿਕਾਰੀਆਂ ਤੇ ਡੇਅਰੀ ਵਿਕਾਸ ਵਿਭਾਗ, ਸੰਗਰੂਰ ਦੇ ਅਫਸਰਾਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਲੁਧਿਆਣਾ ਵਿੱਚ ਸਥਿਤ ਭਗਵਤੀ ਐਗਰੋ ਉਤਪਾਦਨ ਯੁਨਿਟ ‘ਤੇ ਕੀਤੀ ਇਸ ਜਾਂਚ ਦੌਰਾਨ 2000 ਕਵਿੰਟਲ ਖ਼ਰਾਬ ਤੇ ਮਾੜੇ ਦਰਜੇ ਦੀ ਕਣਕ, 1500 ਕਵਿੰਟਲ ਵਧੀਆ ਕਿਸਮ ਦੀ ਕਣਕ ਅਤੇ ਦਸ-ਦਸ ਕਿੱਲੋ ਵਜ਼ਨ ਦੀਆਂ 800 ਆਟੇ ਦੀਆਂ ਥੈਲੀਆਂ ਬਰਾਮਦ ਕੀਤੀਆਂ ਗਈਆਂ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਖਰਾਬ ਕਣਕ ਕਾਲੀ ਤੇ ਮੁਸ਼ਕੀ ਹੋਈ ਸੀ ਅਤੇ ਇਹ ਘਟੀਆ ਕਿਸਮ ਦੀ ਕਾਲੀ ਕਣਕ ਚੰਗੀ ਕਣਕ ਵਿੱਚ ਰਲਾਕੇ-ਮਿਲਾਕੇ ਮਿੱਲ ਵਿੱਚ ਵਰਤੀ ਜਾ ਰਹੀ ਸੀ। ਅਗਲੇਰੀ ਜਾਂਚ ਲਈ ਟੀਮ ਵੱਲੋਂ ਕਣਕ,ਆਟਾ, ਮੈਦਾ ਤੇ ਸੂਜੀ ਦੇ ਸੈਂਪਲ ਭਰੇ ਗਏ ਅਤੇ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਹ ਵੀ ਪਾਆ ਗਿਆ ਕਿ ਉਕਤ ਮਿੱਲ ਬਿਨਾਂ ਐਫਐਸਐਸਏਆਈ ਲਾਇਸੈਂਸ ਤੋਂ ਚਲਾਈ ਜਾ ਰਹੀ ਸੀ ।


