ਬਲੋਚਿਸਤਾਨ ਸੂਬੇ ਵਿੱਚ 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ – ਪਾਕਿਸਤਾਨ ਦੇ ਬਲੋਚਿਸਤਾਨ ਵਿਚ ਅਜ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ| ਇੱਥੇ ਇਕ ਹਾਈਵੇਅ ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਬੱਸ ਵਿਚੋਂ ਘੱਟੋ-ਘੱਟ 14 ਯਾਤਰੀਆਂ ਨੂੰ ਉਤਾਰ ਕੇ ਗੋਲੀਆਂ ਮਾਰ ਦਿੱਤੀਆਂ| ਪ੍ਰਾਪਤ ਜਾਣਕਾਰੀ ਮੁਤਾਬਕ 15-20 ਹਥਿਆਰਬੰਦ ਹਮਲਾਵਰਾਂ ਨੇ ਮਕਰਾਨ ਕੋਸਟਲ ਹਾਈਵੇਅ ਤੇ ਕਰਾਚੀ ਅਤੇ ਗਵਾਦਰ ਵਿਚ ਯਾਤਰਾ ਕਰਨ ਵਾਲੀਆਂ 5-6 ਬੱਸਾਂ ਨੂੰ ਰੋਕ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ| ਉਨ੍ਹਾਂ ਅਣਪਛਾਤੇ ਹਮਲਾਵਰਾਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ| ਉਨ੍ਹਾਂ ਨੇ ਮਕਰਾਨ ਕੋਸਟਲ ਹਾਈਵੇਅ ਤੇ ਕਰਾਚੀ ਅਤੇ ਗਵਾਦਰ ਵਿਚਾਲੇ ਯਾਤਰਾ ਕਰਨ ਵਾਲੀਆਂ 5-6 ਬੱਸਾਂ ਨੂੰ ਰੋਕ ਲਿਆ| ਇਨ੍ਹਾਂ ਵਿੱਚ ਸਵਾਰ 16 ਯਾਤਰੀਆਂ ਨੂੰ ਹੇਠਾਂ ਉਤਾਰ ਲਿਆ| ਬੁਜ਼ੀ ਟਾਪ ਇਲਾਕੇ ਵਿਚ ਬੰਦੂਕਧਾਰੀਆਂ ਨੇ ਇਕ ਬੱਸ ਨੂੰ ਰੋਕਿਆ ਅਤੇ ਯਾਤਰੀਆਂ ਦੇ ਪਛਾਣ ਪੱਤਰ ਦੀ ਮੰਗ ਕੀਤੀ| ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਘੱਟੋ-ਘੱਟ 14 ਯਾਤਰੀਆਂ ਨੂੰ ਹੇਠਾਂ ਉਤਾਰ ਲਿਆ ਗਿਆ ਅਤੇ ਗੋਲੀ ਮਾਰ ਦਿੱਤੀ ਗਈ| ਭਾਵੇਂਕਿ ਇਨ੍ਹਾਂ ਯਾਤਰੀਆਂ ਵਿਚੋਂ ਦੋ ਯਾਤਰੀ ਭੱਜਣ ਵਿੱਚ ਸਫਲ ਰਹੇ ਅਤੇ ਨੇੜਲੇ ਚੈਕਪੋਸਟ ਤੇ ਪਹੁੰਚ ਗਏ| ਦੋਹਾਂ ਯਾਤਰੀਆਂ ਨੂੰ ਇਲਾਜ ਲਈ ਓਰਮਾਰਾ ਹਸਪਤਾਲ ਭੇਜ ਦਿੱਤਾ ਗਿਆ ਹੈ| ਸੁਰਖਿਆ ਦਸਤਿਆਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ| ਹਾਲੇ ਤੱਕ ਹੱਤਿਆ ਅਤੇ ਯਾਤਰੀਆਂ ਦੀ ਪਛਾਣ ਪਤਾ ਕਰਨ ਦੇ ਪਿੱਛੇ ਹਮਲਾਵਰਾਂ ਦੇ ਉਦੇਸ਼ ਬਾਰੇ ਪਤਾ ਨਹੀਂ ਚੱਲ ਪਾਇਆ ਹੈ|

VIA PUNJAB