- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਾਇਡਨ ਨੇ ‘ਓਬਾਮਾਕੇਅਰ’ ਦਾ ਘੇਰਾ ਵਧਾਇਆ
ਕੋਲੰਬਸ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ 1.9 ਅਰਬ ਡਾਲਰ ਦਾ ਰਾਹਤ ਪੈਕੇਜ ਬਰਾਕ ਓਬਾਮਾ ਪ੍ਰਸਾਸ਼ਨ ਦੇ ‘ਐਫੋਰਡਏਬਲ ਕੇਅਰ ਐਕਟ’ ਦੇ ਵਾਅਦੇ ’ਤੇ ਆਧਾਰਿਤ ਹੋਵੇਗਾ, ਜੋ 11 ਸਾਲ ਪਹਿਲਾਂ ਕਾਨੂੰਨ ਬਣ ਗਿਆ ਸੀ। ਬਾਇਡਨ ਦਾ ਕੋਵਿਡ-19 ਰਾਹਤ ਕਾਨੂੰਨ ‘ਓਬਾਮਾਕੇਅਰ’ ਤਹਿਤ ਮਿਲਣ ਵਾਲੀਆਂ ਰਾਹਤਾਂ ਨੂੰ ਹੁਲਾਰਾ ਦੇੇਵੇਗਾ, ਜਿਸ ਨਾਲ ਕਰੋਨਾ ਮਹਾਮਾਰੀ ਕਾਰਨ ਲੰਬੇ ਸਮੇਂ ਵਿੱਤੀ ਅਤੇ ਹੋਰ ਮੁਸ਼ਕਲਾਂ ਝੱਲਾਂ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ। ਇਸ ਤਹਿਤ ਹੈਲਥਕੇਅਰ.ਜੀਓਵੀ ਰਾਹੀਂ ਪਾਲਿਸੀਆਂ ਖ਼ਰੀਦਣ ਵਾਲੇ ਲੋਕਾਂ ਨੂੰ ਪਾਲਿਸੀ ਲਈ 100 ਡਾਲਰ ਘੱਟ ਅਦਾ ਕਰਨੇ ਪੈਣਗੇ। ਬਾਇਡਨ ਨੇ ਮੰਗਲਵਾਰ ਨੂੰ ਓਹਾਇਓ ਦੇ ਕੋਲੰਬਸ ’ਚ ਜੇਮਸ ਕੈਂਸਰ ਹਸਪਤਾਲ ’ਚ ਕਿਹਾ, ‘‘ਇਸ ਨਾਲ ਲੱਖਾਂ ਪਰਿਵਾਰ ਬੇਫਿਕਰ ਹੋ ਕੇ ਸੌਂ ਸਕਣਗੇ ਕਿਉਂਕਿ ਬਿਮਾਰ ਹੋਣ ਦੀ ਸੂਰਤ ਵਿੱਚ ਵੀ ਉਨ੍ਹਾਂ ਨੂੰ ਖਰਚੇ ਦਾ ਡਰ ਨਹੀਂ ਸਤਾਏਗਾ।’ ਪ੍ਰਸਾਸ਼ਨ ਵੱਲੋਂ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਕਿ ਲੋਕ ਹੁਣ ਸਬਸਿਡਰੀ ਹੈਲਥਕੇਅਰ.ਜੀਓਵੀ ਬੀਮੇ ਲਈ 15 ਅਗਸਤ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਬਾਇਡਨ ਪ੍ਰਸਾਸ਼ਨ ਵੱਲੋਂ ਆਪਣੇ ਕਰੋਨਾ ਪੈਕੇਜ ਤਹਿਤ ਸਿਹਤ ਬੀਮਾ ਲਈ ਰਜਿਸਟਰੇਸ਼ਨ ਵਾਸਤੇ ਤਿੰਨ ਮਹੀਨਿਆਂ ਦੀ ਮਿਆਦ ਵਧਾਈ ਗਈ ਹੈ।


