- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਾਰਸੀਲੋਨਾ ਲਈ 500 ਮੈਚ ਜਿੱਤ ਕੇ ਮੇਸੀ ਨੇ ਰਚਿਆ ਇਤਿਹਾਸ
ਬਾਰਸੀਲੋਨਾ – ਬਾਰਸੀਲੋਨਾ ਨੇ ਲੈੱਗਨੇਸ ਨੂੰ ਸਪੈਨਿਸ਼ ਫੁੱਟਬਾਲ ਲੀਗ ਦੇ ਫੈਸਲਾਕੁੰਨ ਮੁਕਾਬਲੇ ਵਿੱਚ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ| ਲੈਗਨਸ ਤੇ ਮਿਲੀ ਇਸ ਜਿੱਤ ਦੇ ਨਾਲ ਲਿਓਨਿਲ ਮੇਸੀ ਨੇ ਬਾਰਸੀਲੋਨਾ ਲਈ ਖੇਡਦੇ ਹੋਏ 500 ਮੈਚਾਂ ਵਿੱਚ ਜਿੱਤ ਹਾਸਲ ਕੀਤੀ| ਅਜਿਹਾ ਕਰਨ ਵਾਲੇ ਮੇਸੀ ਪਹਿਲੇ ਸਪੈਨਿਸ਼ ਫੁੱਟਬਾਲਰ ਹਨ| ਮੇਸੀ ਦੇ ਬਾਅਦ ਬਾਰਸੀਲੋਨਾ ਦੇ ਸਾਬਕਾ ਖਿਡਾਰੀ ਜਾਵੀ ਹੇਰਨਾਂਦੇਜ ਨੇ 476 ਮੈਚ ਅਤੇ ਐਂਡਰਸ ਐਨੀਸੀਏਟਾ ਨੇ 459 ਮੁਕਾਬਲੇ ਜਿੱਤੇ ਹਨ| ਮੇਸੀ ਨੇ ਬਾਰਸੀਲੋਨਾ ਵੱਲੋਂ ਖੇਡਦੇ ਹੋਏ 16 ਅਕਤੂਬਰ 2004 ਨੂੰ ਪਹਿਲੀ ਜਿੱਤ ਦਰਜ ਕੀਤੀ ਸੀ| ਉਸ ਸਮੇਂ ਟੀਮ ਨੇ ਸਪੇਨ ਦੇ ਹੀ ਫੁੱਟਬਾਲ ਕਲੱਬ ਇਸਪਾਨਯੋਲ ਨੂੰ ਹਰਾਇਆ ਸੀ| ਅਜੇ ਤਕ ਉਨ੍ਹਾਂ 86 ਵੱਖ-ਵੱਖ ਕਲੱਬਾਂ ਦੇ ਖਿਲਾਫ 500 ਜਿੱਤ ਦਰਜ ਕੀਤੀਆਂ ਹਨ| ਬਾਰਸੀਲੋਨਾ ਨੇ ਸਭ ਤੋਂ ਜ਼ਿਆਦਾ ਵਾਰ ਸੇਵਿਲਾ ਦੇ ਖਿਲਾਫ 29 ਮੁਕਾਬਲੇ ਜਿੱਤੇ ਹਨ|


