ਬਾਰਿਸ਼ ਨੇ ਰੋਕੀ ਮੁੰਬਈ ਦੀ ਰਫਤਾਰ

ਮੁੰਬਈ – ਮੁੰਬਈ ਵਿੱਚ ਭਾਰੀ ਬਾਰਿਸ਼ ਦੀ ਕਾਰਨ ਇਕ ਵਾਰ ਫਿਰ ਲੋਕਾਂ ਦੀ ਮੁਸੀਬਤ ਵਧ ਗਈ ਹੈ| ਕਈ ਥਾਵਾਂ ਤੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਅਤੇ ਕੁਝ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ| ਭਾਰੀ ਬਾਰਿਸ਼ ਕਾਰਨ ਮੁੰਬਈ ਪੁਣੇ ਟਰੇਨ ਸੇਵਾ ਵੀ ਪ੍ਰਭਾਵਿਤ ਹੋਈ ਹੈ| ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ| ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁੰਬਈ-ਅਹਿਮਦਾਬਾਦ ਸ਼ਤਾਬਦੀ ਐਕਸਪ੍ਰੈਸ ਸਮੇਤ ਕਈ ਟਰੇਨਾਂ ਦਾ ਜਾਂ ਤਾਂ ਸਮਾਂ ਬਦਲਿਆ ਗਿਆ ਹੈ ਜਾਂ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ਤੱਕ ਵੀ ਬਾਰਿਸ਼ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਹਨ| ਮੁੰਬਈ ਦੇ ਦਾਦਰ ਈਸਟ ਇਲਾਕੇ ਵਿਚ ਭਾਰੀ ਬਾਰਿਸ਼ ਕਾਰਨ ਸਕੂਲ ਜਾਣ ਵਾਲੇ ਰਸਤਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਵਿਦਿਆਰਥੀਆਂ ਨੂੰ ਗੋਡਿਆਂ ਤਕ ਪਾਣੀ ਤੋਂ ਹੁੰਦੇ ਹੋਏ ਸਕੂਲ ਜਾਣਾ ਪਿਆ| ਬਾਰਿਸ਼ ਕਾਰਨ ਬਾਂਦਰਾ ਇਲਾਕੇ ਵਿਚ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ| ਦਾਦਰ ਤੋਂ ਸਾਯਨਾ ਦੇ ਰਸਤੇ ਤੇ ਟ੍ਰੈਫਿਕ ਜਾਮ ਹੈ, ਵਡਾਲਾ ਵਿੱਚ ਵੀ ਟ੍ਰੈਫਿਕ ਜਾਮ ਹੈ ਅਤੇ ਕਿੰਗ ਸਰਕਿਲ ਤੇ ਪਿਛਲੇ 2 ਘੰਟਿਆਂ ਤੋਂ ਟ੍ਰੈਫਿਕ ਜਾਮ ਹੈ| ਅੱਜ ਸਵੇਰ ਤੋਂ ਜਾਰੀ ਬਾਰਿਸ਼ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਹੈ| ਹਿੰਦਮਾਤਾ, ਸਾਯਨ, ਅੰਧੇਰੀ, ਕੁਰਲਾ, ਕਿੰਗ ਸਰਕਲ ਏਰੀਆ ਅਤੇ ਚੈਂਬੂਰ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ, ਜਿਸ ਕਾਰਨ ਹਰ ਥਾਂ ਪਾਣੀ-ਪਾਣੀ ਹੋ ਗਿਆ ਹੈ| ਬਾਰਿਸ਼ ਕਾਰਨ ਮੁੰਬਈ ਲੋਕਲ ਸੇਵਾ ਵੀ ਪ੍ਰਭਾਵਿਤ ਹੋਈ ਹੈ, ਲੋਕਲ ਦੀ ਵੈਸਟਰਨ ਰੇਲਵੇ ਲਾਈਨ ਠੱਪ ਹੋ ਗਈ ਹੈ| ਇਸ ਟਰੈਕ ਤੇ ਸਫਰ ਕਰਨ ਵਾਲਿਆਂ ਦੀ ਗਿਣਤੀ 20 ਲੱਖ ਤੋਂ ਜ਼ਿਆਦਾ ਹੈ| ਸਵੇਰ ਦਾ ਸਮਾਂ ਹੋਣ ਕਾਰਨ ਮੁਸਾਫਰਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|!

VIA PUNJAB