- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੁਮਰਾਹ ਨਾਲ ਗੇਂਦਬਾਜ਼ੀ ਕਰਨ ਲਈ ਉਤਸੁਕ ਸੈਣੀ
ਨਵਦੀਪ ਸੈਣੀ ਨੂੰ ਆਪਣੇ ਛੇ ਕੌਮਾਂਤਰੀ ਮੈਚਾਂ ਵਿੱਚ ਜਸਪ੍ਰੀਤ ਬੁਮਰਾਹ ਨਾਲ ਨਵੀਂ ਗੇਂਦ ਸਾਂਝੀ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਲਈ ਉਹ ਸ੍ਰੀਲੰਕਾ ਖ਼ਿਲਾਫ਼ ਅਗਲੀ ਲੜੀ ਦੌਰਾਨ ਭਾਰਤ ਦੇ ਇਸ ਮੁੱਖ ਤੇਜ਼ ਗੇਂਦਬਾਜ਼ ਤੋਂ ਕੁੱਝ ਬਾਰੀਕੀਆਂ ਸਿੱਖਣ ਲਈ ਕਾਫ਼ੀ ਉਤਸ਼ਾਹਿਤ ਹੈ। ਸੈਣੀ ਨੇ ਹੁਣ ਤੱਕ ਇੱਕ ਰੋਜ਼ਾ ਅਤੇ ਪੰਜ ਟੀ-20 ਕੌਮਾਂਤਰੀ ਮੈਚ ਖੇਡੇ ਹਨ, ਪਰ ਇਨ੍ਹਾਂ ਮੈਚਾਂ ਵਿੱਚ ਬੁਮਰਾਹ ਨੂੰ ਜਾਂ ਤਾਂ ਆਰਾਮ ਦਿੱਤਾ ਗਿਆ ਹੈ ਜਾਂ ਉਹ ਸਟਰੈੱਸ ਫਰੈਕਚਰ ਕਾਰਨ ਬਾਹਰ ਰਿਹਾ। ਸੈਣੀ ਨੇ ਅੱਜ ਕਿਹਾ, ‘‘ਮੈਂ ਹੁਣ ਉਸ ਨਾਲ ਆਪਣੀਆਂ ਕਮਜੋਰੀਆਂ ਅਤੇ ਖ਼ਾਮੀਆਂ ਸਾਂਝਾ ਕਰ ਸਕਦਾ ਹਾਂ। ਮੈਂ ਉਸ ਨੂੰ ਗੇਂਦਬਾਜ਼ੀ ਕਰਦਿਆਂ ਵੇਖ ਕੇ ਕਾਫ਼ੀ ਕੁੱਝ ਸਿੱਖ ਸਕਦਾ ਹਾਂ। ਇਹ ਮੇਰੇ ਲਈ ਚੰਗਾ ਮੌਕਾ ਹੋਵੇਗਾ। ਮੈਂ ਇਸ ਦੇ ਲਈ ਬੇਤਾਬ ਹਾਂ।’’ ਕਰਨਾਲ ਦੇ ਇਸ ਖਿਡਾਰੀ ਨੇ ਬੀਤੇ ਸਾਲ ਵੈਸਟ ਇੰਡੀਜ਼ ਦੌਰੇ ਦੌਰਾਨ ਆਪਣੇ ਪਲੇਠੇ ਕੌਮਾਂਤਰੀ ਮੈਚ ਵਿੱਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ।


