- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੁਮਰਾਹ ਨੇ ਟੀਮ ਨਾਲ ਅਭਿਆਸ ਕੀਤਾ
ਜਸਪ੍ਰੀਤ ਬੁਮਰਾਹ ਨੇ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਪੁਰਾਣੇ ਐਕਸ਼ਨ ਨਾਲ ਗੇਂਦਬਾਜ਼ੀ ਕੀਤੀ, ਜਦਕਿ ਪ੍ਰਿਥਵੀ ਸ਼ਾਅ ਨੇ ਟ੍ਰੇਨਰ ਨਿੱਕ ਵੈੱਬ ਨਾਲ ਅਭਿਆਸ ਕੀਤਾ। ਹਾਲਾਂਕਿ ਬੁਮਰਾਹ ਪੂਰੀ ਤਰ੍ਹਾਂ ਫਿੱਟ ਨਜ਼ਰ ਨਹੀਂ ਆਏ। ਉਹ ਮਾਸਪੇਸ਼ੀਆਂ ’ਚ ਖਿੱਚਾਅ ਕਾਰਨ ਬਾਹਰ ਹੈ, ਪਰ ਅਗਲੇ ਸਾਲ ਨਿਊਜ਼ੀਲੈਂਡ ਦੌਰੇ ਲਈ ਉਸ ਦੇ ਫਿੱਟ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਸ਼ਾਅ ਡੋਪਿੰਗ ਕਾਰਨ ਅੱਠ ਮਹੀਨਿਆਂ ਦੀ ਪਾਬੰਦੀ ਝੱਲਣ ਮਗਰੋਂ ਘਰੇਲੂ ਕ੍ਰਿਕਟ ਵਿੱਚ ਮੁੰਬਈ ਲਈ ਸ਼ਾਨਦਾਰ ਵਾਪਸੀ ਕਰ ਚੁੱਕਿਆ ਹੈ। ਭਾਰਤੀ ਟੀਮ ਪ੍ਰਬੰਧਕ ਉਸ ਦੀ ਫਿੱਟਨੈੱਸ ਦੀ ਜਾਂਚ ਤੋਂ ਪਹਿਲਾਂ ਦੋਵਾਂ ਨਾਲ ਗੱਲ ਕਰਨਗੇ। ਬੁਮਰਾਹ ਨੂੰ ਅਭਿਆਸ ਦੌਰਾਨ ਭਾਰਤੀ ਟੀਮ ਦੀ ਜਰਸੀ ਦਿੱਤੀ ਗਈ। ਉਸ ਨੇ ਕਰੀਬ ਇੱਕ ਘੰਟਾ ਰਿਸ਼ਭ ਪੰਤ, ਮਨੀਸ਼ ਪਾਂਡੇ ਅਤੇ ਮਯੰਕ ਅਗਰਵਾਲ ਨੂੰ ਗੇਂਦਬਾਜ਼ੀ ਕੀਤੀ।


