- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੁਮਰਾਹ ਨੇ ਮੇਡਨ ਓਵਰ ਸੁੱਟ ਟੀ-20 ਕ੍ਰਿਕਟ ਚ ਬਣਾਇਆ ਵਰਲਡ ਰਿਕਾਰਡ
ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਨਿਊਜ਼ੀਲੈਂਡ ਦੇ ਨਾਲ ਖੇਡਦੇ ਹੋਏ 5ਵੇਂ ਅਤੇ ਆਖਰੀ ਟੀ-20 ਮੁਕਾਬਲੇ ‘ਚ ਧਾਰਧਾਰ ਗੇਂਦਬਾਜ਼ੀ ਕੀਤੀ। ਪੂਰੀ ਦੁਨੀਆ ‘ਚ ਆਪਣੀ ਰਫਤਾਰ ਅਤੇ ਯਾਰਕਰ ਦਾ ਲੋਹਾ ਮਨਵਾਉਣ ਵਾਲੇ ਬੁਮਰਾਹ ਨੇ ਇਸ ਮੁਕਾਬਲੇ ‘ਚ ਇਕ ਸ਼ਾਨਦਾਰ ਰਿਕਾਰਡ ਆਪਣੇ ਨਾਂ ਕੀਤਾ।ਜਸਪ੍ਰੀਤ ਬੁਮਰਾਹ ਟੀ-20 ਕ੍ਰਿਕਟ ‘ਚ ਪਹਿਲੇ ਅਜਿਹੇ ਗੇਂਦਬਾਜ਼ ਬਣ ਗਏ ਹਨ ਜਿਨ੍ਹਾਂ ਨੇ 7 ਮੇਡਨ ਓਵਰ ਸੁੱਟੇ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਨੁਵਾਨ ਕੁਲਾਸ਼ੇਖਰਾ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਦੇ ਨਾਂ 6 ਮੇਡਨ ਓਵਰ ਸਨ। ਇਸ ਮੈਚ ‘ਚ ਬੁਮਰਾਹ ਨੇ ਆਪਣੇ 4 ਓਵਰ ਦੇ ਸਪੈਲ ‘ਚ 12 ਦੌੜਾਂ ਦਿੱਤੀਆਂ ਅਤੇ ਇਕ ਮੇਡਨ ਦੇ ਨਾਲ 3 ਵਿਕਟ ਵੀ ਝਟਕਾਏ। ਉਨ੍ਹਾਂ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਉਨ੍ਹਾਂ ਨੂੰ ਆਖਰੀ ਮੈਚ ‘ਚ ਮੈਨ ਆਫ ਦਿ ਮੈਚ ਦੇ ਖਿਤਾਬ ਨਾਲ ਨਵਾਜ਼ਿਆ ਗਿਆ।ਮੈਚ ਦੇ ਬਾਅਦ ਬੁਮਰਾਹ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੀਰੀਜ਼ ‘ਚੋਂ ਕਾਫੀ ਕੁਝ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਾ ਕਿ ਇਹ ਮੈਚ ਸਾਡੀ ਪਕੜ ਤੋਂ ਦੂਰ ਕੀਤਾ ਜਾ ਰਿਹਾ ਹੈ ਪਰ ਸਾਨੂੰ ਪਤਾ ਸੀ ਕਿ ਇਕ ਜਾਂ ਦੋ ਓਵਰ ਚੰਗੇ ਨਿਕਲਣ ਦੇ ਬਾਅਦ ਅਸੀਂ ਮੁਕਾਬਲੇ ‘ਚ ਵਾਪਸੀ ਕਰ ਸਕਦੇ ਹਾਂ। ਹਵਾ ਕਾਫੀ ਤੇਜ਼ ਸੀ ਅਤੇ ਸਾਡੀ ਕੋਸ਼ਿਸ਼ ਸੀ ਕਿ ਇਸ ਹਵਾ ਦਾ ਫਾਇਦਾ ਚੁੱਕਿਆ ਜਾਵੇ।


