ਬੁਮਰਾਹ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੀਆਂ ਉਪਲਬਧੀਆਂ ਵਿੱਚ ਵਾਧਾ ਕਰਦਿਆਂ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਤੇਜ਼ੀ ਨਾਲ 100 ਵਿਕਟਾਂ ਪੂਰੀਆਂ ਕਰਨ ਵਾਲਾ ਦੂਜਾ ਭਾਰਤੀ ਬਣ ਗਿਆ। ਉਸ ਨੇ ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇੱਕ ਰੋਜ਼ਾ ਰੈਂਕਿੰਗਜ਼ ਵਿੱਚ ਚੋਟੀ ’ਤੇ ਕਾਬਜ਼ ਬੁਮਰਾਹ ਨੇ 57 ਪਾਰੀਆਂ ਵਿੱਚ 100 ਵਿਕਟਾਂ ਪੂਰੀਆਂ ਕੀਤੀਆਂ। ਉਥੇ ਮੁਹੰਮਦ ਸ਼ਮੀ ਨੇ 56 ਪਾਰੀਆਂ ਵਿੱਚ ਇਹ ਕਮਾਲ ਕੀਤਾ ਸੀ। ਆਈਸੀਸੀ ਨੇ ਟਵੀਟ ਕੀਤਾ, ‘‘ਜਸਪ੍ਰੀਤ ਬੁਮਰਾਹ ਲਈ ਇੱਕ ਰੋਜ਼ਾ ਵਿਕਟਾਂ ਦਾ ਸੈਂਕੜਾ। ਉਸ ਨੂੰ ਇੱਥੇ ਪਹੁੰਚਣ ਵਿੱਚ 57 ਪਾਰੀਆਂ ਲੱਗੀਆਂ।’’ ਬੁਮਰਾਹ ਵਿਕਟਾਂ ਦਾ ਸੈਂਕੜਾ ਸਭ ਤੋਂ ਤੇਜ਼ੀ ਨਾਲ ਪੂਰਾ ਕਰਨ ਵਾਲਾ ਅੱਠਵਾਂ ਗੇਂਦਬਾਜ਼ ਹੈ, ਜਦਕਿ ਸ਼ਮੀ ਸੱਤਵੇਂ ਸਥਾਨ ’ਤੇ ਹੈ। ਆਸਟਰੇਲਿਆਈ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੇ 44 ਇੱਕ ਰੋਜ਼ਾ ਵਿੱਚ ਇਹ ਅੰਕੜਾ ਪੂਰਾ ਕੀਤਾ ਸੀ।

VIA PUNJAB