ਬੇਕਾਬੂ ਸਕੂਲੀ ਬੱਸ ਨਾਲ ਅੱਧੀ ਦਰਜਨ ਦੋ ਪਹੀਆ ਵਾਹਨ ਨੁਕਸਾਨੇ

1 ਨੌਜਵਾਨ ਨੂੰ ਬੱਸ ਨੇ ਹੇਠਾਂ ਦਰੜਿਆ, ਗੰਭੀਰ ਜਖਮੀ

ਰਾਜਪੁਰਾ – ਸਥਾਨਕ ਗੁਰਦੁਆਰਾ ਸਿੰਘ ਸਭਾ ਰੋਡ ਤੇ ਇਕ ਇਲੈਕਟਰੋਨਿਸ ਦੀ ਦੁਕਾਨ ਦੇ ਬਾਹਰ ਨੇੜਲੇ ਪਿੰਡ ਦੇ ਏਜੰਲਸ ਵੈਲੀ ਸਕੂਲ ਦੀ ਬੇਕਾਬੂ ਹੋਈ ਬੱਸ ਵੱਲੋਂ ਟੱਕਰ ਮਾਰ ਦੇਣ ਨਾਲ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਦੋਂ ਕਿ ਦੁਕਾਨ ਦੇ ਬਾਹਰ ਖੜੇ ਅੱਧੀ ਦਰਜ਼ਨ ਦੋ ਪਹੀਆ ਵਾਹਨ ਨੁਕਸਾਨੇ ਗਏ। ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਰਾਜਪੁਰਾ ਟਾਉਨ ਦੀ ਗੁਰਦੁਆਰਾ ਸਿੰਘ ਸਭਾ ਰੋਡ ‘ਤੇ ਸਾਹਣੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਤੇ ਉਸਦੇ ਉੱਪਰ ਰੋਅਲ ਬਾਡੀ ਜਿੰਮ ਬਣਿਆ ਹੋਇਆ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਇੱਥੋਂ ਨੇੜਲੇ ਪਿੰਡ ਪਬਰੀ ਵਿਚ ਬਣੇ ਏਜੰਲਸ ਵੈਲੀ ਸਕੂਲ ਦੀ ਬੱਸ ਅਚਾਨਕ ਬੇਕਾਬੂ ਹੋ ਕੇ ਉਲਟੇ ਪਾਸਿਊਂ ਆ ਕੇ ਪਹਿਲਾਂ ਤਾਂ ਜਿੰਮ ਦੇ ਬਾਹਰ ਖੜੇ ਕਰੀਬ ਅੱਧੀ ਦਰਜਨ ਦੋ ਪਹੀਆ ਵਾਹਨਾਂ ਨਾਲ ਟੱਕਰਾ ਕੇ ਜਿੰਮ ਤੇ ਕਸਰਤ ਕਰਕੇ ਉਤਰੇ ਇਕ ਨੌਜਵਾਨ ਬਲਬੀਰ ਸਿੰਘ ਵਾਸੀ ਪਿੰਡ ਇਸਲਾਮਪੁਰ ਜਿਹੜਾ ਆਪਣੇ ਘਰ ਜਾਣ ਲਈ ਆਪਣਾ ਦੋ ਪਹੀਆ ਵਾਹਨ ਚੁੱਕ ਰਿਹਾ ਸੀ, ਵਿਚ ਵੱਜੀ। ਇਸ ਟੱਕਰ ਨਾਲ ਨੌਜਵਾਨ ਬਲਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਰਾ ਰਹੀ ਹੈ।ਇਸ ਹਾਦਸੇ ਵਿਚ ਜਿੰਮ ਦੇ ਬਾਹਰ ਖੜੇ ਅੱਧੀ ਦਰਜਨ ਦੋ ਪਹੀਆ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।

VIA PUNJAB