- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੇਦੀ ਨੂੰ ਪਿੱਛੇ ਛੱਡ ਸਕਦੈ ਇਸ਼ਾਂਤ ਸ਼ਰਮਾ
ਮੈਲਬੋਰਨ – ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖਿਲਾਫ ਮੈਲਬੋਰਨ ‘ਚ ਹੋਣ ਵਾਲੇ ਤੀਜੇ ਕ੍ਰਿਕਟ ਟੈਸਟ ‘ਚ ਸਾਬਕਾ ਭਾਰਤੀ ਕਪਤਾਨ ਅਤੇ ਲੈਫਟ ਆਰਮ ਸਪਿਨਰ ਬਿਸ਼ਨ ਸਿੰਘ ਬੇਦੀ ਨੂੰ ਪਿੱਛੇ ਛੱਡ ਸਕਦਾ ਹੈ।30 ਸਾਲਾ ਇਸ਼ਾਂਤ ਨੇ ਆਸਟਰੇਲੀਆ ਖਿਲਾਫ 2 ਮੈਚਾਂ ‘ਚ ਕੁਲ 8 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਬੇਦੀ ਤੋਂ ਅੱਗੇ ਨਿਕਲਣ ਲਈ ਉਸ ਨੂੰ ਸਿਰਫ 3 ਵਿਕਟਾਂ ਦੀ ਜ਼ਰੂਰਤ ਹੈ। ਇਸ਼ਾਂਤ ਦੇ ਖਾਤੇ ‘ਚ 89 ਟੈਸਟਾਂ ‘ਚ 264 ਵਿਕਟਾਂ ਹਨ, ਜਦਕਿ 1966 ਤੋਂ 1979 ਤੱਕ ਭਾਰਤ ਲਈ ਖੇਡਣ ਵਾਲੇ ਬੇਦੀ ਨੇ 67 ਮੈਚਾਂ ‘ਚ 266 ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਇਸ਼ਾਂਤ ਅਤੇ ਬੇਦੀ ਤੋਂ ਅੱਗੇ ਜ਼ਹੀਰ ਖਾਨ (311), ਰਵੀਚੰਦਰਨ ਅਸ਼ਵਿਨ (342), ਹਰਭਜਨ ਸਿੰਘ (417), ਕਪਿਲ ਦੇਵ (434) ਤੇ ਅਨਿਲ ਕੁੰਬਲੇ (619) ਹਨ।


