- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੈਂਗਲੁਰੂ ਨੂੰ ਹਰਾ ਜੈਪੁਰ ਪਲੇਆਫ ਦੀ ਦੌੜ ਚ ਬਰਕਰਾਰ
ਜੈਪੁਰ ਪਿੰਕ ਪੈਂਥਰਸ ਨੇ ਬੈਂਗਲੁਰੂ ਬੁਲਸ ਨੂੰ ਸ਼ੁੱਕਰਵਾਰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਮੈਚ ਨੰਬਰ 120 ‘ਚ 41-34 ਨਾਲ ਹਰਾ ਕੇ ਪਲੇਆਫ ‘ਚ ਜਾਣ ਦੀ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਜੈਪੁਰ ਦੇ ਲਈ ਇਸ ਮੈਚ ‘ਚ ਦੀਪਕ ਹੁੱਡਾ ਨਹੀਂ ਖੇਡ ਰਹੇ ਸੀ ਪਰ ਦੂਜੇ ਦੀਪਕ ਯਾਨੀ ਦੀਪਕ ਨਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੁਪਰ-10 ਦੇ ਨਾਲ 16 ਰੇਡ ਪੁਆਇੰਟਸ ਹਾਸਲ ਕੀਤੇ, ਜਦਕਿ ਵਿਸ਼ਾਲ ਨੇ ਹਾਈ ਫਾਈਵ ਪੂਰਾ ਕੀਤਾ। ਬੈਂਗਲੁਰੂ ਵਲੋਂ ਇਕ ਵਾਰ ਫਿਰ ਪਵਨ ਸਹਰਾਵਤ ਨੇ ਸੁਪਰ-10 ਕਰਦੇ ਹੋਏ 14 ਰੇਡ ਪੁਆਇੰਟਸ ਹਾਸਲ ਕੀਤੇ ਪਰ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ। ਪ੍ਰੋ ਕਬੱਡੀ ਇਤਿਹਾਸ ‘ਚ ਜੈਪੁਰ ਦੀ ਬੈਂਗਲੁਰੂ ਬੁਲਸ ‘ਤੇ ਇਹ 13 ਮੈਚਾਂ ‘ਚ 7ਵੀਂ ਤੇ ਇਸ ਸੀਜ਼ਨ ‘ਚ ਪਹਿਲੀ ਜਿੱਤ ਹੈ। ਜੈਪੁਰ ਜਿੱਤ ਦੇ ਨਾਲ ਹੁਣ 57 ਅੰਕਾਂ ਹਾਸਲ ਕਰਕੇ ਨੰਬਰ-7 ‘ਤੇ ਹੈ, ਯਾਨੀ ਪਲੇਆਫ ਦੀ ਆਖਰੀ ਲੜਾਈ ਹੁਣ ਜੈਪੁਰ ਬਨਾਮ ਯੂ. ਪੀ. ਦੀ ਹੋ ਗਈ ਹੈ। ਬੈਂਗਲੁਰੂ ਪਹਿਲਾਂ ਹੀ ਪਲੇਆਫ ‘ਚ ਪਹੁੰਚਿਆ ਹੈ, ਇਸ ਲਈ ਉਸ ਨੂੰ ਇਸ ਹਾਰ ਨਾਲ ਕੋਈ ਅਸਰ ਨਹੀਂ ਪਵੇਗਾ।


