- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੈਂਗਲੁਰੂ ਨੇ ਯੂ ਮੁੰਬਾ ਨੂੰ 35-33 ਨਾਲ ਹਰਾਇਆ
ਪਵਨ ਸਹਰਾਵਤ ਦੇ ਸੁਪਰ 10 ਦੇ ਦਮ ‘ਤੇ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ ਦੇ ਕਰੀਬੀ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਯੂ ਮੁੰਬਾ ਨੂੰ 35-33 ਨਾਲ ਹਰਾ ਦਿੱਤਾ। ਸਹਰਾਵਤ ਦੇ 11 ਅੰਕ ਨਾਲ ਬੈਂਗਲੁਰੂ ਬੁਲਸ ਦੀ ਟੀਮ ਇਸ ਦੇ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ ਜਿਸ ਨਾਲ ਉਸਦੇ ਪਲੇਆਫ ‘ਚ ਪਹੁੰਚਣ ਦੀ ਵਧੀਆ ਸੰਭਾਵਨਾ ਹੈ। ਬੈਂਗਲੁਰੂ ਦੇ ਨਾਂ 19 ਮੈਚਾਂ ‘ਚ 58 ਅੰਕ ਹਨ ਜਦਕਿ ਯੂ ਮੁੰਬਾ 18 ਮੈਚਾਂ ‘ਚ 54 ਅੰਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਹੈ। ਯੂ ਮੁੰਬਾ ਦੇ ਲਈ ਅਭਿਸ਼ੇਕ ਸਿੰਘ ਨੇ 10 ਤੇ ਅਤੁਲ ਐੱਮ. ਐੱਸ. ਨੇ 9 ਅੰਕ ਹਾਸਲ ਕੀਤੇ ਜਿਸ ਨਾਲ ਟੀਮ ਦੇ ਕੋਲ ਵੀ ਮੈਚ ‘ਚ ਵਾਪਸੀ ਕਰਨ ਦਾ ਮੌਕਾ ਸੀ ਪਰ ਉਹ 2 ਅੰਕ ਤੋਂ ਪਿੱਛੇ ਰਹਿ ਗਏ।


