ਬੈਲਜੀਅਮ ਵੱਲੋਂ ਵਿਸ਼ਵ ਕੱਪ ਤੋਂ ਜਿੱਤ ਨਾਲ ਵਿਦਾਈ

ਸੇਂਟ ਪੀਟਰਸਬਰਗ – ਥਾਮਸ ਮਿਯੂਨਿਅਰ ਅਤੇ ਈਡਨ ਹਜ਼ਾਰਡ ਦੇ ਗੋਲਾਂ ਦੀ ਮਦਦ ਨਾਲ ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਤੀਜੇ ਸਥਾਨ ਦੇ ਪਲੇਆਫ਼ ਮੁਕਾਬਲੇ ਵਿੱਚ ਇੰਗਲੈਂਡ ਨੂੰ 2-0 ਗੋਲਾਂ ਨਾਲ ਹਰਾਇਆ। ਪਾਬੰਦੀ ਕਾਰਨ ਫਰਾਂਸ ਖ਼ਿਲਾਫ਼ ਸੈਮੀ ਫਾਈਨਲ ਨਹੀਂ ਖੇਡ ਸਕੇ ਮਿਯੂਨਿਅਰ ਨੇ ਚੌਥੇ ਹੀ ਮਿੰਟ ਵਿੱਚ ਗੋਲ ਕਰਕੇ ਬੈਲਜੀਅਮ ਨੂੰ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਹਜ਼ਾਰਡ ਨੇ ਆਖ਼ਰੀ ਪਲਾਂ ਵਿੱਚ ਗੋਲ ਕਰਕੇ 2-0 ਗੋਲਾਂ ਨਾਲ ਜਿੱਤ ਪੱਕੀ ਕੀਤੀ। ਇਸ ਤੋਂ ਪਹਿਲਾਂ ਬੈਲਜੀਅਮ ਦਾ ਵਿਸ਼ਵ ਕੱਪ ਵਿੱਚ ਸਰਵੋਤਮ ਪ੍ਰਦਰਸ਼ਨ 1986 ਵਿੱਚ ਸੀ, ਜਦੋਂ ਉਹ ਚੌਥੇ ਸਥਾਨ ’ਤੇ ਰਿਹਾ ਸੀ। ਬੈਲਜੀਅਮ ਨੇ ਪੰਦਰਾਂ ਦਿਨ ਵਿੱਚ ਦੂਜੀ ਵਾਰ ਇੰਗਲੈਂਡ ਨੂੰ ਹਰਾਇਆ ਹੈ। ਗਰੁੱਪ ਗੇੜ ਵਿੱਚ ਉਸ ਨੂੰ ਹਰਾਉਣ ਵਾਲੇ ਬੈਲਜੀਅਮ ਨੇ 82 ਸਾਲ ਤੱਕ ਉਡੀਕ ਕੀਤੀ ਸੀ। ਗੈਰੇਥ ਸਾਊਥਗੇਟ ਨੇ ਕ੍ਰੋਏਸ਼ੀਆ ਨਾਲ ਸੈਮੀ ਫਾਈਨਲ ਦੌਰਾਨ ਹਾਰੀ ਇੰਗਲੈਂਡ ਟੀਮ ਵਿੱਚ ਚਾਰ ਬਦਲਾਅ ਕੀਤੇ ਸਨ। ਇੰਗਲੈਂਡ ਨੇ ਵਿਸ਼ਵ ਕੱਪ ਵਿੱਚ ਆਪਣੀ ਸਭ ਤੋਂ ਨੌਜਵਾਨ ਟੀਮ ਉਤਾਰੀ, ਜਿਸ ਵਿੱਚ ਖਿਡਾਰੀਆਂ ਦੀ ਔਸਤ ਉਮਰ 25 ਸਾਲ 174 ਦਿਨ ਸੀ। ਪੈਰਿਸ ਸੇਂਟ ਜਰਮੇਈਨ ਦੇ ਡਿਫੈਂਡਰ ਮਿਯੂਨਿਅਰ ਨੇ ਰੋਮੇਲੂ ਲੁਕਾਕੂ ਦੇ ਬਣਾਏ ਮੌਕੇ ’ਤੇ ਚੌਥੇ ਹੀ ਮਿੰਟ ਵਿੱਚ ਗੋਲ ਕਰਕੇ ਬੈਲਜੀਅਮ ਨੂੰ ਲੀਡ ਦਿਵਾਈ। ਹਾਫ਼ ਤੱਕ ਬੈਲਜੀਅਮ ਨੇ ਇੰਗਲੈਂਡ ’ਤੇ 1-0 ਦੀ ਲੀਡ ਬਣਾ ਲਈ ਸੀ। ਇੰਗਲੈਂਡ ਨੇ ਹਾਲਾਂਕਿ ਇਸ ਮਗਰੋਂ ਕਈ ਜਵਾਬੀ ਹਮਲੇ ਕੀਤੇ, ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਇਸ ਦੌਰਾਨ ਉਹ ਗੇਂਦ ’ਤੇ ਜ਼ਿਆਦਾ ਸਮੇਂ ਲਈ ਪਕੜ ਬਣਾਉਣ ਵਿੱਚ ਕਾਮਯਾਬ ਰਿਹਾ। ਰਹੀਮ ਸਟਰਲਿੰਗ ਦੇ ਬਣਾਏ ਮੌਕੇ ਨੂੰ ਗੋਲ ਕਪਤਾਨ ਹੈਰੀ ਕੇਨ ਗੋਲ ਵਿੱਚ ਬਦਲ ਨਹੀਂ ਬਦਲ ਸਕਿਆ। ਇਸ ਮਗਰੋਂ ਹਜ਼ਾਰਡ ਨੇ 83ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਇੰਗਲੈਂਡ ਦੀ ਵਾਪਸੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ।

VIA PUNJAB