ਬੋਇੰਗ 737 ਮੈਕਸ ਦੀ ਯਾਤਰਾ ਤੋਂ ਨਹੀਂ ਕਰਾਂਗਾ ਸੰਕੋਚ ਵਾਰੇਨ ਬਫੇਟ

ਵਾਸ਼ਿੰਗਟਨ –  ਦੁਨੀਆ ਦੇ ਸੀਨੀਅਰ ਪ੍ਰਭਾਵਸ਼ਾਲੀ ਕਾਰੋਬਾਰੀਆਂ ਵਿਚੋਂ ਇਕ ਵਾਰੇਨ ਬਫੇਟ ਨੇ ਕਿਹਾ ਕਿ ਉਹ ਬੋਇੰਗ 737 ਮੈਕਸ ਜਹਾਜ਼ ਵਿਚ ਉਡਾਣ ਭਰਨ ਤੋਂ ਸੰਕੋਚ ਨਹੀਂ ਕਰਨਗੇ। ਬੋਇੰਗ 737 ਦੇ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋ ਜਾਣ ਦੇ ਬਾਅਦ ਕਈ ਦੇਸ਼ਾਂ ਨੇ ਬੋਇੰਗ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ।  ਓਮਹਾ ਵਿਚ ਉਨ੍ਹਾਂ ਨੇ ਆਪਣੇ ਬਰਕਸ਼ਾਇਰ ਹੇਥਵੇਅ ਇੰਪਾਇਰ ਦੀ ਸਾਲਾਨਾ ਸ਼ੇਅਰਹੋਲਡਰ ਬੈਠਕ ਦੇ ਇਲਾਵਾ ਏ.ਐੱਫ.ਪੀ. ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ,”ਮੈਂ 737 ਮੈਕਸ ਜਹਾਜ਼ ਦੀ ਯਾਤਰਾ ਕਰਨ ਵਿਚ ਇਕ ਸੈਕੰਡ ਲਈ ਵੀ ਸੰਕੋਚ ਨਹੀਂ ਕਰਾਂਗਾ।” ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਫੇਟ ਦੇ ਵੱਖ-ਵੱਖ ਅਮਰੀਕੀ ਕੰਪਨੀਆਂ ਕੋਕਾਕੋਲਾ, ਜੇਪੀਮੋਰਗਨ ਚੇਸ, ਗੋਲਡਨਮੈਨ ਸੈਚਸ, ਐਪਲ ਅਤੇ ਐਮੇਜ਼ੋਨ ਵਿਚ ਸ਼ੇਅਰ ਹਨ। ਹਾਲਾਂਕਿ ਬੋਇੰਗ ਵਿਚ ਉਨ੍ਹਾਂ ਦਾ ਸ਼ੇਅਰ ਨਹੀਂ ਹੈ। ਗੌਰਤਲਬ ਹੈ ਕਿ ਮਾਰਚ ਵਿਚ ਇਥੋਪੀਆ ਵਿਚ ਜਹਾਜ਼ ਹਾਦਸੇ ਦੇ ਬਾਅਦ ਬੋਇੰਗ 737 ਮੈਕਸ ਦੀ ਉਡਾਣ ‘ਤੇ ਰੋਕ ਲਗਾ ਦਿੱਤੀ ਗਈ।

VIA PUNJAB