- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬ੍ਰੈਗਜ਼ਿਟ ‘ਤੇ ਫਿਰ ਤੋਂ ਰਾਇਸ਼ੁਮਾਰੀ ਕਰਵਾਉਣ ਦੀ ਲੋੜ: ਸਾਦਿਕ ਖਾਨ
ਲੰਡਨ – ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬ੍ਰੈਗਜ਼ਿਟ ਨੂੰ ਲੈ ਕੇ ਫਿਰ ਤੋਂ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ 28 ਮੈਂਬਰੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਵਾਲੇ ਸਮਝੌਤੇ ‘ਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇ ਵਿਵਹਾਰ ਦੀ ਨਿੰਦਾ ਕੀਤੀ ਹੈ। ਪਾਕਿਸਤਾਨੀ ਮੂਲ ਦੇ ਲੇਬਰ ਪਾਰਟੀ ਦੇ ਨੇਤਾ ਨੇ ਇਕ ਅਖਬਾਰ ‘ਚ ਆਪਣੇ ਲੇਖ ‘ਚ ਲਿਖਿਆ,”ਮੁੜ ਰਾਇਸ਼ੁਮਾਰੀ ਕਰਵਾ ਕੇ ਜਨਤਾ ਦਾ ਵਿਚਾਰ ਜਾਨਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਕਿਸੇ ਸਮਝੌਤੇ ਦੇ ਤਹਿਤ ਈ. ਯੂ. ‘ਚ ਰਹਿਣ ਜਾਂ ਬਗੈਰ ਕਿਸੇ ਸਮਝੌਤੇ ਦੇ ਈ. ਯੂ. ਤੋਂ ਬਾਹਰ ਨਿਕਲਣ ‘ਚੋਂ ਕਿਸ ਦੇ ਪੱਖ ‘ਚ ਹਨ। ਬ੍ਰੈਗਜ਼ਿਟ ਭਾਵ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਨੂੰ ਛੇ ਮਹੀਨੇ ਰਹਿ ਗਏ ਹਨ ਪਰ ਅਜੇ ਵੀ ਈ. ਯੂ. ਨਾਲ ਹੋਣ ਵਾਲਾ ਸਮਝੌਤਾ ‘ਬੈਡ ਡੀਲ’ ਅਤੇ ‘ਨੋ ਡੀਲ’ ਦੇ ਵਿਚਕਾਰ ਲਟਕ ਰਿਹਾ ਹੈ। ਇਨ੍ਹਾਂ ‘ਚ ਕੋਈ ਵੀ ਸਥਿਤੀ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਜੋ ਬ੍ਰੈਗਜ਼ਿਟ ਲਈ ਹੋਈ ਰਾਇਸ਼ੁਮਾਰੀ ਦੌਰਾਨ ਕੀਤੀ ਗਈ ਸੀ।”ਸਰਕਾਰ ਦੇ ਰਵੱਈਏ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਟੂਟਿੰਗ ਤੋਂ ਸੰਸਦ ਮੈਂਬਰ ਰਹਿ ਚੁੱਕੇ ਖਾਨ ਨੇ ਕਿਹਾ,”ਸਮਝੌਤੇ ਨੂੰ ਲੈ ਕੇ ਸਰਕਾਰ ਕਈ ਸ਼ੱਕਾਂ ਅਤੇ ਵਿਰੋਧਾਂ ਦਾ ਸਾਹਮਣਾ ਕਰ ਰਹੀ ਹੈ।


