ਬਜ਼ੁਰਗਾਂ ਨੂੰ ਖਾਣ-ਪਾਨ ਦਾ ਪ੍ਰਹੇਜ਼ ਜ਼ਰੂਰੀ : ਡਾ ਸਮਰਾ

ਗ੍ਰੇਸ਼ੀਅਨ ਹਸਪਤਾਲ ਵਿੱਚ ਤੰਦਰੁਸਤ ਰਹਿਣ ਸਬੰਧੀ ਜਾਣਕਾਰੀ ਦਿੱਤੀ
ਐਸ ਏ ਐਸ ਨਗਰ – ਗ੍ਰੇਸ਼ੀਅਨ ਹਸਪਤਾਲ ਮੁਹਾਲੀ ਵਿੱਚ ਚੰਗੀ ਸਿਹਤ ਅਤੇ ਖਾਣ-ਪਾਨ ਬਾਰੇ ਬਜ਼ੁਰਗਾਂ ਨੂੰ ਜਾਣਕਾਰੀ ਦਿੱਤੀ ਗਈ| ਇਸ ਦੌਰਾਨ ਉਘੇ ਡਾਕਟਰ ਪੂਜਾ ਸਮਰਾ ਨੇ ਡਾਈਟਰੀ ਸਪਲੀਮੈਂਟਾਂ ਦੀ ਸਹੀ ਵਰਤੋਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ| ਉਨ੍ਹਾਂ ਕਿਹਾ ਕਿ ਰੋਜਾਨਾ ਖਾਣ ਪੀਣ ਦੀ ਸਹੀ ਵਰਤੋਂ ਨਾਲ ਸੀਨੀਅਰ ਸਿਟੀਜ਼ਨਜ ਤੰਦਰੁਸਤ ਰਹਿ ਸਕਦੇ ਹਨ| ਇਸ ਦੌਰਾਨ ਬਜੁਰਗਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਅਤੇ ਪੌਸ਼ਟਿਕ ਆਹਾਰ ਦੀ ਮਹੱਤਤਾ ਤੇ ਚਾਨਣਾ ਪਾਇਆ ਗਿਆ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਸਮਾਜ ਦੇ ਸਾਰੇ ਬਜੁਰਗ ਸਿਹਤਮੰਦ ਰਹਿਣ ਅਤੇ ਇਸ ਵਿੱਚ ਪੌਸਟਿਕ ਭੋਜਨ ਦਾ ਖਾਸ ਯੋਗਦਾਨ ਰਹਿੰਦਾ ਹੈ| ਇਸ ਦੌਰਾਨ ਕਰੀਬ 150 ਸੀਨੀਅਰ ਸਿਟੀਜ਼ਨਾਂ ਨੇ ਹਿੱਸਾ ਲਿਆ| ਉਨ੍ਹਾਂ ਕਿਹਾ ਕਿ ਬਜੁਰਗਾਂ ਨੂੰ ਸੈਰ ਕਰਨ ਨੂੰ ਆਪਣਾ ਰੋਜਾਨਾ ਨਿਯਮ ਬਣਾਉਣਾ ਜਰੂਰੀ ਹੈ ਜੇਕਰ ਖਾਣ ਪੀਣ ਦਾ ਪ੍ਰਹੇਜ ਹੋਵੇਗਾ ਅਤੇ ਸੈਰ ਸਮਾਬੱਧ ਹੋਵੇਗੀ ਤਾਂ ਬਜੁਰਗ ਬਿਨਾਂ ਦਵਾਈਆਂ ਤੋਂ ਵੀ ਤੰਦੁਰੁਸਤ ਜੀਵਨ ਬਤੀਤ ਕਰ ਸਕਦੇ ਹਨ|

VIA PUNJAB