- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੰਗਾਲ ਨੂੰ ਹਰਾ ਕੇ UP ਪਲੇਆਫ ਚ, ਪਟਨਾ ਹੋਇਆ ਬਾਹਰ
ਕੋਲਕਾਤਾ – ਯੂ. ਪੀ. ਯੋਧਾ ਨੇ ‘ਕਰੋ ਜਾ ਮਰੋ’ ਦੇ ਮੁਕਾਬਲੇ ‘ਚ ਵੀਰਵਾਰ ਨੂੰ ਬੰਗਾਲ ਵਰੀਅਰਸ ਨੂੰ 41-25 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੈਸ਼ਨ ਦੇ ਪਲੇਅ ਆਫ ‘ਚ ਪ੍ਰਵੇਸ਼ ਕਰ ਲਿਆ। ਯੂ. ਪੀ. ਯੋਧਾ ਦੀ ਇਸ ਜਿੱਤ ਨਾਲ ਪਿਛਲੀ 3 ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਪਟਨਾ ਨੂੰ ਹਾਰ ਤੋਂ ਬਾਅਦ ਯੂ. ਪੀ. ਨੂੰ ਪਲੇਆਫ ‘ਚ ਪਹੁੰਚਣ ਦੇ ਲਈ ਆਪਣਾ ਮੁਕਾਬਲਾ ਜਿੱਤਣਾ ਸੀ ਤੇ ਉਸਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਾਲ ਵਿਰੁੱਧ ਸ਼ਾਨਦਾਰ ਜਿੱਤ ਹਾਸਲ ਕੀਤੀ। ਯੂ. ਪੀ. ਟੀਮ ਦੇ 22 ਮੈਚਾਂ ‘ਚ 57 ਅੰਕ ਰਹੇ ਤੇ ਉਹ ਗਰੁੱਪ ‘ਬੀ’ ‘ਚ ਤੀਜੇ ਸਥਾਨ ‘ਤੇ ਰਹੀ। ਪਟਨਾ ਦੀ ਟੀਮ 55 ਅੰਕਾਂ ਦੇ ਨਾਲ ਚੌਥੇ ਸਥਾਨ ‘ਤੇ ਰਹਿ ਕੇ ਪਲੇਆਫ ਦੀ ਹੋੜ ਤੋਂ ਬਾਹਰ ਹੋ ਗਈ। ਯੂ. ਪੀ. ਦੀ ਜਿੱਤ ‘ਚ ਕਪਤਾਨ ਰਿਸ਼ਾਂਕ ਦੇਵਾੜੀਆ ਨੇ 9 ਅੰਕ ਬਣਾਏ ਜਦਕਿ ਸ਼੍ਰੀਕਾਂਤ ਜਾਧਵ ਨੇ 6 ਤੇ ਨੀਤੇਸ਼ ਕੁਮਾਰ ਨੇ 6 ਅੰਕ ਹਾਸਲ ਕੀਤੇ। ਯੂ. ਪੀ. ਦੀ 8 ਮੈਚਾਂ ‘ਚ ਇਹ 8ਵੀਂ ਜਿੱਤ ਤੇ ਬੰਗਾਲ ਦੀ 22 ਮੈਚਾਂ ‘ਚ 8ਵੀਂ ਹਾਰ ਰਹੀ।


