ਬੱਲੇਬਾਜ਼ਾਂ ਤੋਂ ਬਿਨਾਂ ਗੇਂਦਬਾਜ਼ਾਂ ਦਾ ਯੋਗਦਾਨ ਬੇਅਰਥ: ਕੋਹਲੀ

ਮੈਲਬਰਨ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਮੈਚ ਤੋਂ ਇੱਕ ਦਿਨ ਪਹਿਲਾਂ ਆਪਣੇ ਬੱਲੇਬਾਜ਼ਾਂ ਨੂੰ ਅਪੀਲ ਕੀਤੀ ਕਿ ਉਹ ਗੇਂਦਬਾਜ਼ੀ ਦੇ ਸ਼ਾਨਦਾਰ ਯਤਨਾਂ ਨੂੰ ਸਮਰਥਨ ਦੇਣ ਲਈ ਆਪਣਾ ਯੋਗਦਾਨ ਪਾਉਣ। ਪਰਥ ਦੀ ਚੁਣੌਤੀਪੂਰਨ ਵਿਕਟ ’ਤੇ ਕਪਤਾਨ ਕੋਹਲੀ ਨੇ ਸ਼ਾਨਦਾਰ ਸੈਂਕੜਾ ਮਾਰਿਆ ਸੀ, ਜਦਕਿ ਚੇਤੇਸ਼ਵਰ ਪੁਜਾਰਾ ਨੇ ਐਡੀਲੇਡ ਵਿੱਚ ਭਾਰਤ ਦੀ ਜਿੱਤ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਈ, ਪਰ ਹੋਰ ਬੱਲੇਬਾਜ਼ ਗੇਂਦਬਾਜ਼ਾਂ ਦੇ ਬਰਾਬਰ ਯੋਗਦਾਨ ਨਹੀਂ ਪਾ ਸਕੇ। ਗੇਂਦਬਾਜ਼ਾਂ ਨੇ ਹੁਣ ਤੱਕ ਚਾਰ ਪਾਰੀਆਂ ਵਿੱਚ ਵਿੱਚ 40 ਵਿਕਟਾਂ ਲਈਆਂ ਹਨ। ਕੋਹਲੀ ਨੇ ਕਿਹਾ, ‘‘ਇਹ ਬੱਲੇਬਾਜ਼ਾਂ ਲਈ ਬਹੁਤ ਮਹੱਤਵਪੂਰਨ ਹੈ ਕਿ ਉਹ ਜ਼ਿੰਮੇਵਾਰੀ ਚੁੱਕਣ ਕਿਉਂਕਿ ਸਾਡੇ ਗੇਂਦਬਾਜ਼ ਕਾਫੀ ਚੰਗਾ ਪ੍ਰਦਰਸ਼ਨ ਕਰ ਹੇ ਹਨ।

VIA PUNJAB