ਭਾਜਪਾ ਤੋਂ ਨਹੀਂ ਕੋਈ ਸਮੱਸਿਆ : ਨਿਤੀਸ਼ ਕੁਮਾਰ

ਪਟਨਾ- ਬਿਹਾਰ ਵਿੱਚ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਦੇ ਅੱਠ ਮੈਂਬਰਾਂ ਨੂੰ ਮੰਤਰੀ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਨਿਤੀਸ਼ ਕੁਮਾਰ ਨੇ ਇਸ ਮੰਤਰੀ ਮੰਡਲ ਵਿਸਤਾਰ ਵਿੱਚ ਭਾਜਪਾ ਨੂੰ ਸ਼ਾਮਿਲ ਨਹੀਂ ਕੀਤਾ। ਇਸ ਉੱਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਜੇ.ਡੀ.ਯੂ. ਕੋਟੇ ਤੋਂ ਹੀ ਸੀਟਾਂ ਖ਼ਾਲੀ ਸਨ, ਇਸ ਲਈ ਜੇ.ਡੀ.ਯੂ. ਨੇਤਾਵਾਂ ਨੂੰ ਸ਼ਾਮਿਲ ਕੀਤਾ ਗਿਆ। ਭਾਜਪਾ ਤੋਂ ਕੋਈ ਸਮੱਸਿਆ ਨਹੀਂ ਹੈ, ਸਭ ਕੁਝ ਠੀਕ ਹੈ।

VIA PUNJAB