- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਇੰਜਨੀਅਰ ਦੀ ਮਦਦ ਨਾਲ ‘ਨਾਸਾ’ ਨੇ ‘ਵਿਕਰਮ ਲੈਂਡਰ’ ਲੱਭਿਆ
ਵਾਸ਼ਿੰਗਟਨ – ਭਾਰਤ ਦੇ ਪੁਲਾੜ ਪ੍ਰਾਜੈਕਟ ‘ਚੰਦਰਯਾਨ-2’ ਦਾ ‘ਵਿਕਰਮ’ ਲੈਂਡਰ ਜੋ ਕਿ ਸਤੰਬਰ ਵਿਚ ਚੰਦ ਦੇ ਧਰਾਤਲ ਨਾਲ ਟਕਰਾ ਗਿਆ ਸੀ, ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਲੱਭ ਲਿਆ ਹੈ। ਇਸ ਨੂੰ ਲੱਭਣ ਵਿਚ ‘ਨਾਸਾ’ ਦੇ ਚੇਨਈ ਦੇ ਇਕ ਸੂਚਨਾ ਤਕਨੀਕ ਮਾਹਿਰ ਨੇ ਮਦਦ ਕੀਤੀ ਹੈ। ਨਾਸਾ ਨੇ ਬਿਆਨ ਜਾਰੀ ਕਰ ਕੇ ਸ਼ਨਮੁਗਾ ਸੁਬਰਾਮਣੀਅਨ ਦੀ ਸਿਫ਼ਤ ਕੀਤੀ ਹੈ। ‘ਚੰਦਰਯਾਨ-2’ ਦਾ ਮਲਬਾ ਲੱਭਣ ਲਈ ਘੰਟਿਆਂ ਬੱਧੀ ਸੁਬਰਾਮਣੀਅਨ ਨੇ ਨਾਸਾ ਦੀ ਮਦਦ ਕੀਤੀ ਤੇ ਲੈਂਡ ਕਰਨ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦਾ ਬਾਰੀਕੀ ਨਾਲ ਤੁਲਨਾਤਮਕ ਅਧਿਐਨ ਕੀਤਾ। ਨਾਸਾ ਨੇ ਅੱਜ ਤਿੰਨ ਮਹੀਨੇ ਬਾਅਦ ‘ਹਾਰਡ ਲੈਂਡਿੰਗ’ ਨਾਲ ਨਸ਼ਟ ਹੋਏ ਇਸ ਪ੍ਰਾਜੈਕਟ ਸਬੰਧੀ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਵਿਕਰਮ ਲੈਂਡਰ’ 7 ਸਤੰਬਰ ਨੂੰ ਸੁਵੱਖਤੇ ਚੰਦ ਦੇ ਦੱਖਣੀ ਧੁਰੇ ਨਾਲ ਟਕਰਾ ਗਿਆ ਸੀ। ਨਾਸਾ ਨੇ ਟਵੀਟ ਕਰ ਕੇ ਦੱਸਿਆ ਕਿ ਲੈਂਡਰ ਦਾ ਮਲਬਾ ਅਮਰੀਕੀ ਏਜੰਸੀ ਦੇ ‘ਮੂਨ ਮਿਸ਼ਨ’ ਨੇ ਲੱਭਿਆ ਹੈ। ਚੰਦ ਦੇ ਧਰਾਤਲ ’ਤੇ ਭਾਰਤੀ ਏਜੰਸੀ ‘ਇਸਰੋ’ ਨੇ ‘ਸੌਫ਼ਟ ਲੈਂਡਿੰਗ’ ਦੀ ਕੋਸ਼ਿਸ਼ ਕੀਤੀ ਸੀ। ਨਾਸਾ ਦੇ ਔਰਬਿਟਰ ਕੈਮਰੇ ਨੇ 17 ਸਤੰਬਰ ਨੂੰ ਚੰਦ ਨੇੜਿਓਂ ਗੁਜ਼ਰਦਿਆਂ ਕੁਝ ਫੋਟੋਆਂ ਖਿੱਚੀਆਂ ਸਨ। ਇਹ ਟੱਕਰ ਵਾਲੀ ਥਾਂ ਦੇ ਕਾਫ਼ੀ ਨੇੜੇ ਸਨ। ਇਸ ਤੋਂ ਬਾਅਦ ਤਸਵੀਰਾਂ 26 ਸਤੰਬਰ ਨੂੰ ਰਿਲੀਜ਼ ਕੀਤੀਆਂ ਗਈਆਂ। ਸੁਬਰਾਮਣੀਅਨ ਦਾ ਤਸਵੀਰਾਂ ਬਾਰੇ ਅਧਿਐਨ ਕਾਫ਼ੀ ਸਕਾਰਾਤਮਕ ਪਾਇਆ ਗਿਆ। ਉਸ ਨੇ ਮਲਬੇ ਦੀ ਅਸਲ ਟੱਕਰ ਵਾਲੀ ਜਗ੍ਹਾ ਤੋਂ 750 ਮੀਟਰ ਦੂਰ ਸ਼ਨਾਖ਼ਤ ਕੀਤੀ। ਤਸਵੀਰਾਂ ਜ਼ਿਆਦਾ ਸਾਫ਼ ਨਹੀਂ ਸਨ ਤੇ ਨਾਸਾ ਨੇ 14 ਤੇ 15 ਅਕਤੂਬਰ ਤੇ ਫਿਰ 11 ਨਵੰਬਰ ਨੂੰ ਮੁੜ ਤਸਵੀਰਾਂ ਲਈਆਂ।


