- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਤੋਂ ਟੀ-20 ਸੀਰੀਜ਼ ਜਿੱਤੀ
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਜੇਮਿਮਾ ਰੋਡ੍ਰੀਗਿਸ ਦੀ ਸ਼ਾਨਦਾਰ ਪਾਰੀ ਦੇ ਦਮ ਤੇ ਭਾਰਤੀ ਮਹਿਲਾ ਟੀਮ ਨੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 3-0 ਨਾਲ ਅਜੇਤੂ ਬੜ੍ਹਤ ਬਣਾਈ| ਭਾਰਤੀ ਸਪਿਨਰਾਂ ਨੇ ਵੈਸਟਇੰਡੀਜ਼ ਨੂੰ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਤੇ 59 ਦੌੜਾਂ ਹੀ ਬਣਾਉਣ ਦਿੱਤੀਆਂ ਸਨ|ਇਸ ਤੋਂ ਬਾਅਦ ਰੋਡ੍ਰੀਗਸ ਨੇ 51 ਗੇਂਦਾਂ ਤੇ ਅਜੇਤੂ 40 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ ਭਾਰਤ ਨੇ ਤਿੰਨ ਵਿਕਟ ਗਵਾ ਕੇ 20 ਗੇਂਦਾਂ ਬਾਕੀ ਰਹਿੰਦੇ ਹੀ ਟੀਚਾ ਹਾਸਲ ਕੀਤਾ| ਇਸ ਤਰ੍ਹਾਂ ਭਾਰਤ ਨੇ ਲਗਾਤਾਰ ਦੂਜੀ ਟੀ-20 ਸੀਰੀਜ਼ ਵਿੱਚ ਆਪਣੇ ਨਾਂ ਕੀਤੀ ਹੈ| ਉਸ ਨੇ ਪਿਛਲੇ ਮਹੀਨੇ ਘਰੇਲੂ ਸੀਰੀਜ਼ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ| ਸਪਿਨਰ ਰਾਧਾ ਯਾਦਵ (2/6), ਦੀਪਤੀ ਸ਼ਰਮਾ (2/12), ਪੂਨਮ ਯਾਦਵ (1/8) ਅਤੇ ਅਨੁਜਾ ਪਾਟਿਲ (1/3) ਨੇ ਭਾਰਤੀ ਜਿੱਤ ਦੀ ਨੀਂਹ ਰੱਖੀ| ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰਨ ਵਾਲੇ ਵੈਸਟਇੰਡੀਜ਼ ਦੀ ਸ਼ੁਰੂਆਤ ਖਰਾਬ ਰਹੀ| ਟਾਪ ਆਰਡਰ ਦੀ ਉਸ ਦੀ ਉਸ ਦੀ ਬੱਲੇਬਾਜ਼ ਹੈਲੀ ਮੈਥਿਊਜ਼ (7), ਸਟੇਸੀ ਐੱਨ ਕਿੰਗ (7) ਅਤੇ ਸ਼ੇਮਾਈਨ ਕੈਂਪਬੇਲ (2) ਛੇਤੀ ਆਊਟ ਹੋ ਗਈਆਂ| ਵੈਸਟਇੰਡੀਜ਼ ਲਈ ਸਿਰਫ ਚੀਡਨ ਨੇਸ਼ਨ (11) ਅਤੇ ਚਿਨੇਲੀ ਹੇਨਰੀ (11) ਹੀ ਦੋਹਰੇ ਅੰਕ ਵਿੱਚ ਪਹੁੰਚ ਸਕੀਆਂ|


