- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮਹਿਲਾ ਹਾਕੀ ਟੀਮ 20 ਸਾਲ ਮਗਰੋਂ ਫਾਈਨਲ ’ਚ
ਜਕਾਰਤਾ – ਭਾਰਤੀ ਮਹਿਲਾ ਹਾਕੀ ਟੀਮ ਨੇ ਬਹੁਤ ਚੁਣੌਤੀਪੂਰਨ ਸੈਮੀ ਫਾਈਨਲ ਵਿੱਚ ਅੱਜ ਚੀਨ ਨੂੰ 1-0 ਗੋਲ ਨਾਲ ਹਰਾ ਕੇ 20 ਸਾਲ ਦੇ ਵਕਫ਼ੇ ਮਗਰੋਂ 18ਵੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤੀ ਟੀਮ ਹੁਣ 36 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਅਤੇ 2020 ਦੀ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਤੋਂ ਇੱਕ ਜਿੱਤ ਦੂਰ ਰਹਿ ਗਈ ਹੈ। ਭਾਰਤ ਨੇ ਆਖ਼ਰੀ ਵਾਰ 1982 ਦੌਰਾਨ ਨਵੀਂ ਦਿੱਲੀ ਏਸ਼ਿਆਡ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਦਾ ਸੋਨ ਤਗ਼ਮੇ ਲਈ ਸ਼ੁੱਕਰਵਾਰ ਨੂੰ ਜਾਪਾਨ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇੱਕ ਹੋਰ ਸੈਮੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਕੋਰੀਆ ਨੂੰ 2-0 ਗੋਲਾਂ ਨਾਲ ਹਰਾਇਆ ਹੈ। ਭਾਰਤੀ ਟੀਮ ਲਈ ਮੈਚ ਦਾ ਇੱਕੋ-ਇੱਕ ਮਹੱਤਵਪੂਰਨ ਗੋਲ ਗੁਰਜੀਤ ਕੌਰ ਨੇ 52ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ। ਚੀਨ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਅਤੇ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਨੇ ਆਖ਼ਰੀ ਵਾਰ ਏਸ਼ਿਆਈ ਖੇਡਾਂ ਦਾ ਫਾਈਨਲ 1998 ਦੇ ਬੈਂਕਾਕ ਖੇਡਾਂ ਵਿੱਚ ਖੇਡਿਆ ਸੀ। ਉਦੋਂ ਭਾਰਤੀ ਟੀਮ ਕੋਰੀਆ ਤੋਂ ਹਾਰ ਗਈ ਸੀ। ਇਸ ਵਾਰ ਤਿੰਨ ਵਾਰ ਦੀ ਸਾਬਕਾ ਚੈਂਪੀਅਨ ਚੀਨ ਦਾ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਟੁੱਟ ਗਿਆ ਹੈ। ਭਾਰਤੀ ਟੀਮ ਨੂੰ ਸੈਮੀ ਫਾਈਨਲ ਵਿੱਚ ਕਾਫ਼ੀ ਪਸੀਨਾ ਵਹਾਉਣਾ ਪਿਆ। ਪਹਿਲੇ ਤਿੰਨ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਭਾਰਤ ਨੇ ਚੌਥੇ ਕੁਆਰਟਰ ਦੇ 52ਵੇਂ ਮਿੰਟ ਵਿੱਚ ਇਸ ਰੇੜਕੇ ਨੂੰ ਤੋੜਿਆ ਅਤੇ ਇਹ ਗੋਲ ਜੇਤੂ ਸਾਬਤ ਹੋਇਆ। ਭਾਰਤ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ। ਪੰਜਵਾਂ ਅਤੇ ਛੇਵਾਂ ਪੈਨਲਟੀ ਕਾਰਨਰ ਬੇਕਾਰ ਗਿਆ, ਪਰ ਸੱਤਵੇਂ ਪੈਨਲਟੀ ਕਾਰਨਰ ’ਤੇ ਗੁਰਜੀਤ ਕੌਰ ਨੇ ਜੋ ਸ਼ਾਟ ਮਾਰਿਆ, ਉਹ ਗੋਲ ਪੋਸਟ ਵਿੱਚ ਗੋਲਕੀਪਰ ਦੇ ਉਪਰ ਦੀ ਚਲਾ ਗਿਆ। ਭਾਰਤ ਦਾ ਗੋਲ ਹੁੰਦੇ ਹੀ ਚੀਨੀ ਖਿਡਾਰੀਆਂ ਨੇ ਵਿਰੋਧ ਦਰਜ ਕਰਵਾਉਂਦਿਆਂ ਰੈਫਰਲ ਮੰਗ ਲਿਆ, ਪਰ ਟੀਵੀ ਅੰਪਾਇਰ ਨੇ ਰੀਪਲੇਅ ਵੇਖਣ ਮਗਰੋਂ ਗੋਲ ਨੂੰ ਬਰਕਰਾਰ ਰੱਖਿਆ। ਭਾਰਤ ਨੇ ਬਾਕੀ ਅੱਠ ਮਿੰਟ ਵਿੱਚ ਆਪਣੀ ਲੀਡ ਨੂੰ ਕਾਇਮ ਰੱਖਦਿਆਂ ਫਾਈਨਲ ਵਿੱਚ ਥਾਂ ਬਣਾ ਲਈ। ਆਖ਼ਰੀ ਸੀਟੀ ਵਜਦੇ ਹੀ ਭਾਰਤੀ ਖਿਡਾਰੀਆਂ ਦੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ।


