ਭਾਰਤੀ ਮੂਲ ਦੇ ਗੁਰਿੰਦਰ ਸਿੰਘ ਨੂੰ ਮਿਲੇਗਾ ਚੈਂਪੀਅਨ ਆਫ ਡਾਇਵਰਸਿਟੀ ਪੁਰਸਕਾਰ

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਨੂੰ ਇੰਡੀਆਨਾ ਮਾਈਨੈਰਿਟੀ ਬਿਜ਼ਨੈੱਸ ਮੈਗਜ਼ੀਨ (ਆਈ.ਐੱਮ.ਬੀ.ਐੱਮ.) ਚੈਂਪੀਅਨ ਆਫ ਡਾਇਵਰਸਿਟੀ ਪੁਰਸਕਾਰ 2019 ਨਾਲ ਸਨਮਾਨਿਤ ਕਰੇਗੀ। ਖਾਲਸਾ ਨੂੰ 18 ਜਨਵਰੀ 2019 ਨੂੰ ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਯਾਨਾਪਾਲਿਸ ਹਯਾਤ ਰੇਜੇਂਸੀ ਹੋਟਲ ਵਿਚ ਸਨਮਾਨਿਤ ਕੀਤਾ ਜਾਵੇਗਾ। ਆਈ.ਐੱਮ.ਬੀ.ਐੱਮ. ਇੰਡੀਆਨਾਪਾਲਿਸ ਰਿਕਾਰਡਸ ਸਮਾਚਾਰ ਏਜੰਸੀ ਦਾ ਇਕ ਪ੍ਰਕਾਸ਼ਨ ਹੈ ਜੋ ਖਪਤਕਾਰਾਂ ਅਤੇ ਕਰਮਚਾਰੀਆਂ ਵਿਚ ਵਿਭਿੰਨ ਮੁੱਲਾਂ, ਪਿੱਠਭੂਮੀਆਂ ਅਤੇ ਸਮਰੱਥਾਵਾਂ ਦਾ ਵਿਕਾਸ ਕਰਨ ਵਾਲੇ ਲੋਕਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਦਾ ਹੈ। ਖਾਲਸਾ ਸਿੱਖ ਪੈਕ ਅਤੇ ਸਿੱਖ ਮੀਡੀਆ ਦੇ ਬਾਨੀ ਅਤੇ ਪ੍ਰਧਾਨ ਹਨ। ਖਾਲਸਾ ਦਾ ਸੰਬੰਧ ਭਾਰਤ ਦੇ ਹਰਿਆਣਾ ਸੂਬੇ ਨਾਲ ਹੈ। ਉਹ ਸਾਲ 1996 ਵਿਚ ਅਮਰੀਕਾ ਜਾ ਕੇ ਵਸ ਗਏ। ਉਹ ਇਕ ਉਦਯੋਗਪਤੀ, ਸਮਾਜਸੇਵੀ ਅਤੇ ਇੰਡੀਯਾਨਾ ਵਿਚ ਸਿੱਖ ਭਾਈਚਾਰੇ ਦੇ ਨੇਤਾ ਹਨ। ਟਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ ਨੇ ਸਾਲ 2007 ਵਿਚ ਉਨ੍ਹਾਂ ਨੂੰ ਜਹਾਜ਼ ਵਿਚ ਪੱਗ ਪਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਖਾਲਸਾ ਇਸ ਮੁੱਦੇ ਨੂੰ ਅਮਰੀਕੀ ਕਾਂਗਰਸ ਵਿਚ ਲੈ ਕੇ ਗਏ।

VIA PUNJAB