- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਕਾਤਲਾਨਾ ਹਮਲਾ
ਪੁਲਿਸ ਨੇ ਪੰਜ ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ
ਬ੍ਰਿਸਬੇਨ – ਬੀਤੇ ਦਿਨੀਂ ਭਾਰਤੀ ਮੂਲ ਦੇ ਪੰਜਾਬੀ ਟੈਕਸੀ ਡਰਾਈਵਰ ਤੇ ਪੰਜ ਹਮਲਾਵਰਾਂ ਦੁਆਰਾ ਕਾਤਲਾਨਾ ਹਮਲਾ ਕੀਤਾ ਗਿਆ। ਕੁਈਨਜਲੈਂਡ ਪੁਲੀਸ ਅਨੁਸਾਰ ਪੰਜ ਵਿਅਕਤੀਆਂ ਵਲੋਂ ਬਰੈਂਡਲ ਸਬਅਰਬ ਤੋਂ ਟੈਕਸੀ ਬੁਕ ਕੀਤੀ ਗਈ ਅਤੇ ਔਗ ਰੋਡ ਮੁਰੰਬਾ ਡਾਊਨ ਮੈਕਡੋਨਾਲਡ ਰੈਸਟੋਰੈਂਟ ਪਹੁੰਚਣ ਤੇ ਚਾਰ ਵਿਅਕਤੀ ਟੈਕਸੀ ਵਿਚੋਂ ਉਤਰ ਗਏ ਅਤੇ ਪੰਜਵੇਂ ਨੇ ਲੁਟ ਖੋਹ ਦੀ ਨੀਅਤ ਨਾਲ ਡਰਾਈਵਰ ਤੇ ਹਮਲਾ ਕਰ ਦਿਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਕੀਆਂ ਨੂੰ ਥੋੜ੍ਹੇ ਸਮੇਂ ਵਿਚ ਹੀ ਗ੍ਰਿਫਤਾਰ ਕਰ ਲਿਆ। ਡਰਾਈਵਰ ਨੂੰ ਰੈਡਕਲਿਫ ਹਸਪਤਾਲ ਵਿਖੇ ਭੇਜ ਦਿਤਾ ਗਿਆ। ਜਿਥੋਂ ਬਾਅਦ ਵਿਚ ਡਰਾਈਵਰ ਨੂੰ ਰੌਇਲ ਬ੍ਰਿਸਬੇਨ ਵੂਮੈਨ ਹਸਪਤਾਲ ਹਰਸਟਨ ਵਿਖੇ ਰੈਫਰ ਕੀਤਾ ਗਿਆ। ਡਰਾਈਵਰ ਨੇ ਦਸਿਆ ਉਹ ਮਾਨਸਿਕ ਤੌਰ ਤੇ ਕਾਫ਼ੀ ਪਰੇਸ਼ਾਨ ਹੈ ਉਸ ਤੇ ਹਮਲਾਵਰਾਂ ਨੇ ਨਸਲੀ ਟਿਪਣੀਆਂ ਵੀ ਕੀਤੀਆਂ । ਅਦਾਲਤੀ ਅਤੇ ਪਰਿਵਾਰਕ ਕਾਰਣਾਂ ਕਰਕੇ ਮੁਦਈ ਦੀ ਪਹਿਚਾਣ ਗੁਪਤ ਰਖੀ ਗਈ ਹੈ। ਇਸ ਸੰਬੰਧੀ ਜਦੋਂ ਜਗ ਬਾਣੀ ਨੇ ਉਘੇ ਸਮਾਜ ਸੇਵੀ ਅਤੇ ਦਾ ਪੰਜਾਬ ਅਖਬਾਰ ਦੇ ਸੰਪਾਦਕ ਸ੍ਰ ਮਨਜੀਤ ਬੋਪਾਰਾਏ ਜੀ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਸਮੁਚਾ ਭਾਈਚਾਰਾ ਇਸ ਔਖੀ ਘੜੀ ਵਿਚ ਪਰਿਵਾਰ ਦੇ ਨਾਲ ਹੈ। ਉਹਨਾਂ ਕਿਹਾ ਕਿ ਸਮਾਜ ਵਲੋਂ ਪੀੜਤ ਦੀ ਮਦਦ ਕੀਤੀ ਜਾਵੇਗੀ।


