- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮੂਲ ਦੇ ਪ੍ਰੋਫੈਸਰ ਹਾਵਰਡ ਯੂਨੀਵਰਸਿਟੀ ਦੇ ਨਵੇਂ ਵਾਈਸ ਪ੍ਰੋਵੋਸਟ ਨਾਮਜ਼ਦ
ਨਿਊਯਾਰਕ – ਹਾਵਰਡ ਬਿਜ਼ਨੈੱਸ ਸਕੂਲ ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਪ੍ਰੋਫੈਸਰ ਨੂੰ ਹਾਵਰਡ ਯੂਨੀਵਰਸਿਟੀ ਦਾ ਨਵਾਂ ਵਾਈਸ ਪ੍ਰੋਵੋਸਟ ਨਾਮਜ਼ਦ ਕੀਤਾ ਗਿਆ ਹੈ। ਪ੍ਰੋਫੈਸਰ ਭਾਰਤ ਆਨੰਦ ਨੁੰ ‘ਐਡਵਾਂਸਿਸ ਇਨ ਲਰਨਿੰਗ’ ਲਈ ਵਾਈਸ ਪ੍ਰੋਵੋਸਟ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਇਹ ਇਕ ਅਜਿਹੀ ਭੂਮਿਕਾ ਹੈ ਜੋ ਸਿਖਲਾਈ ਅਤੇ ਨਵੀਨਤਾ ਸਿੱਖਣ ‘ਤੇ ਕੇਂਦਰਿਤ ਹੈ। ਪ੍ਰੋਫੈਸਰ ਆਨੰਦ ਅਕਤੂਬਰ ਵਿਚ ਪੀਟਰ ਬੋਲ ਦੇ ਰੂਪ ਵਿਚ ਨਵੇਂ ਵਾਈਟ ਪ੍ਰੋਵੋਸਟ ਫੌਰ ਐਡਵਾਂਸਿਸ ਇਨ ਲਰਨਿੰਗ (ਵੀ.ਪੀ.ਏ.ਐੱਲ.) ਦਾ ਚਾਰਜ ਸੰਭਾਲਣਗੇ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਹਾਵਰਡ ਬਿਜ਼ਨੈੱਸ ਸਕੂਲ ਦੇ ਪ੍ਰੋਫੈਸਰ ਆਨੰਦ ਸੀਨੀਅਰ ਐਸੋਸੀਏਟ ਡੀਨ ਅਤੇ ਐੱਚ.ਬੀ.ਐਕਸ. ਦੇ ਫੈਕਲਟੀ ਦੇ ਪ੍ਰਧਾਨ ਵੀ ਹਨ। ਆਨੰਦ ਨੇ ਕਿਹਾ ਕਿ ਉਹ ਆਪਣੀ ਯੂਨੀਵਰਸਿਟੀ ਵਿਚ ਵੱਡੀ ਭੂਮਿਕਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ ਅਤੇ ਨਾਲ ਹੀ ਨਵੇਂ ਮੌਕਿਆਂ ਲਈ ਉਤਸ਼ਾਹਿਤ ਹਨ।


