- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਹਾਕੀ ਟੀਮ ਦੇ ਨਵੇਂ ਕੋਚ ਗ੍ਰਾਹਮ ਰੀਤ ਖਿਡਾਰੀਆਂ ਨੂੰ ਮਿਲੇ
ਬੈਂਗਲੁਰੂ – ਨਵੇਂ ਨਿਯੁਕਤ ਹੋਏ ਕੋਚ ਆਸਟਰੇਲੀਆ ਦੇ ਗ੍ਰਾਹਮ ਰੀਡ ਭਾਰਤੀ ਪੁਰਸ਼ ਹਾਕੀ ਟੀਮ ਨਾਲ ਜੁੜ ਗਏ ਹਨ ਅਤੇ ਬੈਂਗਲੁਰੂ ਦੇ ਸਾਈ ਸੈਂਟਰ ਵਿੱਚ ਚਲ ਰਹੇ ਰਾਸ਼ਟਰੀ ਕੈਂਪ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ| ਰੀਡ ਦੋ ਦਿਨ ਪਹਿਲਾਂ ਹੀ ਬੈਂਗਲੁਰੂ ਪਹੁੰਚੇ ਹਨ ਅਤੇ ਇੱਥੇ ਆਉਣ ਦੇ ਬਾਅਦ ਉਨਾਂ ਕਿਹਾ- ਮੈਂ ਸਾਈ ਦੇ ਆਪਣੇ ਅਪਾਰਟਮੈਂਟ ਵਿੱਚ ਰਹਿ ਰਿਹਾ ਹਾਂ ਅਤੇ ਇੱਥੋਂ ਦਾ ਟਰਫ ਵਿਸ਼ਵ ਪੱਧਰੀ ਹੈ| ਮੈਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਇਕ ਟੀਮ ਦੇ ਤੌਰ ਤੇ ਖੇਡਣ ਦੀ ਆਪਣੀਆਂ ਉਮੀਦਾਂ ਬਾਰੇ ਦੱਸਿਆ| 54 ਸਾਲਾ ਕੋਚ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਰਾਬਤੇ ਦੀ ਅਹਿਮੀਅਤ ਤੇ ਚਰਚਾ ਕੀਤੀ ਅਤੇ ਉਸ ਨੂੰ ਬਣਾਏ ਰੱਖਣ ਨੂੰ ਕਿਹਾ| ਨਵੇਂ ਨਿਯੁਕਤ ਹੋਏ ਕੋਚ ਨੇ ਕਿਹਾ- ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਜੂਨੀਅਰ ਟੀਮ ਦੇ 33 ਖਿਡਾਰੀਆਂ ਨਾਲ ਮਿਲਣ ਦਾ ਮੌਕਾ ਵੀ ਮਿਲਿਆ| ਇਨ੍ਹਾਂ ਰਾਸ਼ਟਰੀ ਟ੍ਰਾਇਲਾਂ ਤੋਂ ਸਾਫ ਹੈ ਕਿ ਕਿਸ ਤਰ੍ਹਾਂ ਦੇ ਹੁਨਰ ਇੱਥੇ ਮੌਜੂਦ ਹਨ ਅਤੇ ਮੈਂ ਭਾਰਤੀ ਹਾਕੀ ਦੇ ਭਵਿੱਖ ਨੂੰ ਲੈ ਕੇ ਭਰੋਸੇਮੰਦ ਹਾਂ|


