- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਅਤੇ ਚੀਨ ਹੁਣ ‘ਵਿਕਾਸਸ਼ੀਲ ਮੁਲਕ’ ਨਹੀਂ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਹੁਣ ‘ਵਿਕਾਸਸ਼ੀਲ ਦੇਸ਼’ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਦੋਵੇਂ ਮੁਲਕ ਵਿਸ਼ਵ ਵਪਾਰ ਸੰਸਥਾ ਵਲੋਂ ਦਿੱਤੇ ਦਰਜੇ ਦਾ ‘ਲਾਹਾ’ ਲੈ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਭਵਿੱਖ ਵਿੱਚ ਅਜਿਹਾ ਨਹੀਂ ਹੋਣ ਦੇਣਗੇ। ਇੱਥੇ ਪਿੱਟਸਬਰਗ ਵਿੱਚ ਪ੍ਰਚਾਰ ਰੈਲੀ ਦੌਰਾਨ ਟਰੰਪ ਨੇ ਕਿਹਾ, ‘‘ਉਹ ਕਈ ਮੁਲਕਾਂ ਜਿਵੇਂ ਚੀਨ, ਭਾਰਤ ਨੂੰ ਵਿਕਾਸਸ਼ੀਲ ਮੁਲਕਾਂ ਵਿੱਚ ਗਿਣਦੇ ਹਨ। ਇਹ ਮੁਲਕ ਕਾਫੀ ਵਿਕਾਸ ਕਰ ਚੁੱਕੇ ਹਨ, ਅਤੇ ਇਹ ਬਹੁਤ ਲਾਹੇ ਵੀ ਲੈ ਚੁੱਕੇ ਹਨ ਅਸੀਂ ਭਵਿੱਖ ਵਿੱਚ ਅਜਿਹਾ ਨਹੀਂ ਹੋਣ ਦੇਵਾਂਗੇ ਸਾਨੂੰ ਛੱਡ ਕੇ ਹਰ ਕੋਈ ਵਿਕਾਸ ਕਰ ਰਿਹਾ ਹੈ।’’ ਉਨ੍ਹਾਂ ਰੈਲੀ ਦੌਰਾਨ ਕਿਹਾ ਕਿ ਡਬਲਿਯੂਟੀਓ ਵਲੋਂ ਭਾਰਤ ਅਤੇ ਚੀਨ ਨੂੰ ਦਿੱਤੇ ਵਿਕਾਸਸ਼ੀਲ ਮੁਲਕਾਂ ਦੇ ਦਰਜੇ ਦਾ ਦੋਵੇਂ ਮੁਲਕ ਲਾਹਾ ਲੈ ਰਹੇ ਹਨ, ਜਿਸ ਨਾਲ ਅਮਰੀਕਾ ਦਾ ਨੁਕਸਾਨ ਹੋ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਵਾੲ੍ਹੀਟ ਹਾਊਸ ਨੇ ਮੈਮੋਰੰਡਮ ਰਾਹੀਂ ਕਿਹਾ ਕਿ ਚੀਨ ਅਤੇ ਕਈ ਹੋਰ ਮੁਲਕ ਆਪਣੇ ਆਪ ਨੂੰ ਵਿਕਾਸਸ਼ੀਲ ਮੁਲਕਾਂ ਵਜੋਂ ਪੇਸ਼ ਕਰਕੇ ਅਜਿਹੇ ਸਾਰੇ ਲਾਭ ਲੈ ਰਹੇ ਹਨ, ਜੋ ਇਸ ਰੁਤਬੇ ਨਾਲ ਮਿਲਦੇ ਹਨ। ਟਰੰਪ ਨੇ ਕਿਹਾ ਕਿ ਜੇਕਰ ਡਬਲਿਯੂਟੀਓ ਕੁਝ ਮੁਲਕਾਂ ਦਾ ਪੱਖ ਪੂਰਦੀਆਂ ਚੋਰ-ਮੋਰੀਆਂ ਨਹੀਂ ਭਰਦਾ ਤਾਂ ਅਮਰੀਕਾ ਨੂੰ ਇਸ ਦੀ ਕੋਈ ਲੋੜ ਨਹੀਂ।


