ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ-14 ਦੀ ਮੌਤ

ਮਾਸਕੋ – ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ ’ਚ ਇਕ ਵਡਾ ਹਾਦਸਾ ਵਾਪਰਿਆ ਹੈ। ਇਥੇ ਕਰਚ ਸਟਰੇਟ ’ਚ ਸਮੁੰਦਰ ਅੰਦਰ ਦੋ ਜਹਾਜ਼ਾਂ ’ਚ ਅਗ ਲਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ ’ਚ ਭਾਰਤ, ਤੁਰਕੀ ਅਤੇ ਲੀਬੀਆ ਦੇ ਕਰੂ ਮੈਂਬਰ ਸਨ। ਇਨ੍ਹਾਂ ’ਚੋਂ 15 ਭਾਰਤੀ ਸਨ। ਹਾਲਾਂਕਿ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਕਿੰਨੇ ਭਾਰਤੀ ਹਨ, ਇਸ ਸਬੰਧੀ ਅੰਕੜਾ ਅਜੇ ਸਾਹਮਣੇ ਨਹੀਂ ਆਇਆ। ਜਹਾਜ਼ਾਂ ’ਚ ਅਗ ਲਗਣ ਦੀ ਇਹ ਘਟਨਾ ਲੰਘੇ ਦਿਨ ਰੂਸ ਦੀ ਸਮੁੰਦਰੀ ਸਰਹਦ ’ਚ ਵਾਪਰੀ। ਇਨ੍ਹਾਂ ਦੋਹਾਂ ਜਹਾਜ਼ਾਂ ’ਤੇ ਤਨਜਾਨੀਆ ਦੇਸ਼ ਦੇ ਝੰਡੇ ਲਗੇ ਹੋਏ ਸਨ।

VIA PUNJAB