- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਖਿਲਾਫ ਐਫ-16 ਦੀ ਵਰਤੋਂ ਕਰਕੇ ਫਸਿਆ ਪਾਕਿ
ਵਾਸ਼ਿੰਗਟਨ – ਸਰਜੀਕਲ ਸਟ੍ਰਾਈਕ-2 ਤੋਂ ਬਾਅਦ ਭਾਰਤ ਨੂੰ ਜਵਾਬ ਦੇਣ ਲਈ ਪਾਕਿਸਤਾਨ ਨੇ ਅਮਰੀਕਾ ਵਿਚ ਬਣੇ ਐਫ-16 ਲੜਾਕੂ ਜਹਾਜ਼ ਦਾ ਇਸਤੇਮਾਲ ਕੀਤਾ। ਭਾਰਤ ਖਿਲਾਫ ਐਫ-16 ਲੜਾਕੂ ਜਹਾਜ਼ ਇਸਤੇਮਾਲ ਕਰਨ ‘ਤੇ ਪਾਕਿਸਤਾਨ ਫੱਸ ਗਿਆ ਹੈ। ਐਫ-16 ਲੜਾਕੂ ਜੈਟ ਦੀ ਦੁਰਵਰਤੋਂ ਨੂੰ ਲੈ ਕੇ ਅਮਰੀਕਾ ਨੇ ਇਸ ਦੇ ਲਈ ਪਾਕਿਸਤਾਨ ਸਰਕਾਰ ਤੋਂ ਜਵਾਬ ਮੰਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੀ ਜਾਣਕਾਰੀ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਨੇ ਜਹਾਜ਼ ਸਮਝੌਤੇ ਦੀ ਉਲੰਘਣਾ ਕੀਤੀ ਹੈ। ਅਸੀਂ ਇਸ ਨਾਲ ਸਬੰਧਿਤ ਜਾਣਕਾਰੀ ਮੰਗ ਰਹੇ ਹਾਂ। ਓਧਰ, ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨ ਫਾਕਨਰ ਨੇ ਕਿਹਾ ਕਿ ਐਫ-16 ਲੜਾਕੂ ਜਹਾਜ਼ ਦੇ ਸਮਝੌਤੇ ਦੀ ਜਾਣਕਾਰੀ ਨੂੰ ਅਸੀਂ ਜਨਤਕ ਨਹੀਂ ਕਰ ਸਕਦੇ ਹਾਂ ਪਰ ਇਸ ਗੱਲ ਤੋਂ ਅਸੀਂ ਜਾਣੂੰ ਹਾਂ ਕਿ ਪਾਕਿਸਤਾਨ ਨੇ ਇਸ ਦੀ ਵਰਤੋਂ ਭਾਰਤ ਖਿਲਾਫ ਕੀਤੀ ਹੈ।ਅਮਰੀਕਾ ਨੇ ਪਾਕਿਸਤਾਨ ਨੂੰ ਐਫ-16 ਜਹਾਜ਼ ਅੱਤਵਾਦੀ ਵਿਰੋਧੀ ਮੁਹਿੰਮ ਲਈ ਦਿੱਤਾ ਸੀ। 80 ਦੇ ਦਹਾਕੇ ਵਿਚ ਅਮਰੀਕਾ ਨੇ ਐਫ-16 ਜਹਾਜ਼ਾਂ ਨੂੰ ਪਾਕਿਸਤਾਨ ਨੂੰ ਦਿੱਤਾ ਸੀ। ਸ਼ਰਤਾਂ ਮੁਤਾਬਕ ਬਿਨਾਂ ਅਮਰੀਕਾ ਦੀ ਇਜਾਜ਼ਤ ਦੇ ਪਾਕਿਸਤਾਨ ਐਫ-16 ਲੜਾਕੂ ਜਹਾਜ਼ਾਂ ਦੀ ਵਰਤੋਂ ਫੌਜੀ ਕਾਰਵਾਈ ਵਿਚ ਨਹੀਂ ਕਰ ਸਕਦਾ। ਇਸ ਦੀ ਵਰਤੋਂ ਖੁਦ ਦੀ ਰੱਖਿਆ ਵਿਚ ਕੀਤਾ ਜਾ ਸਕਦਾ ਹੈ, ਪਰ ਹਮਲੇ ਲਈ ਨਹੀਂ।


