ਭਾਰਤ ਖਿਲਾਫ ਵਨ ਡੇ ਸੀਰੀਜ਼ ਲਈ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਐਲਾਨ

ਨਵੀਂ ਦਿੱਲੀ – ਭਾਰਤ ਖਿਲਾਫ ਖੇਡੀ ਜਾਣ ਵਾਲੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਤਿੰਨ ਮੁਕਾਬਲਿਆਂ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ| ਇਸ 14 ਮੈਂਬਰੀ ਟੀਮ ਵਿੱਚ ਸਪਿਨਰ ਮਿਚੇਲ ਸੈਂਟਨਰ ਸਮੇਤ ਟਾਮ ਲਾਥਮ ਅਤੇ ਕੋਲਿਨ ਡੀ ਗ੍ਰੈਂਡਹੋਮ ਦੀ ਵਾਪਸੀ ਹੋਈ ਹੈ ਜਦਕਿ ਸ਼੍ਰੀਲੰਕਾ ਖਿਲਾਫ ਵਨ-ਡੇ ਸੀਰੀਜ਼ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਜਿਮੀ ਨੀਸ਼ਮ ਸੱਟ ਕਾਰਨ ਬਾਹਰ ਹੋ ਗਏ| ਉਨ੍ਹਾਂ ਦੇ ਨਾਲ-ਨਾਲ ਸੱਟ ਦੇ ਕਾਰਨ ਐਸਟਲ ਨੂੰ ਵੀ ਜਗ੍ਹਾ ਨਹੀਂ ਮਿਲੀ| ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਵਨ ਡੇ 23 ਜਨਵਰੀ ਨੂੰ ਨੇਪੀਅਰ ਵਿੱਚ ਖੇਡਿਆ ਜਾਵੇਗਾ| ਕੇਨ ਵਿਲੀਅਮਸ (ਕਪਤਾਨ), ਟਰੇਂਟ ਬੋਲਟ, ਡਗ ਬ੍ਰੇਸਵੇਲ, ਕਾਲਿਨ ਡੀ ਗ੍ਰੈਂਡਹੋਮ, ਲਾਕੀ ਫਰਗਿਊਸਨ, ਮਾਰਟਿਨ ਗਪਟਿਲ, ਮੈਟ ਹੈਨਰੀ, ਟਾਮ ਲਾਥਮ, ਕਾਲਿਨ ਮੁਨਰੋ, ਹੇਨਰੀ ਨਿਕੋਲਸ, ਮਿਚੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਦੀ, ਰਾਸ ਟੇਲਰ|

VIA PUNJAB