- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਇੰਗਲੈਂਡ ਵਿੱਚ ਲਾਰਡ’ਜ਼ ਦੀ ਜੰਗ ਅੱਜ ਤੋਂ
ਲੰਡਨ – ਭਾਰਤੀ ਕ੍ਰਿਕਟ ਟੀਮ ਲਈ ਹਮੇਸ਼ਾ ਮਦਦਗਾਰ ਰਹੇ ਲਾਰਡ’ਜ਼ ’ਤੇ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਦੂਜੇ ਟੈਸਟ ਵਿੱਚ ਵਿਰਾਟ ਕੋਹਲੀ ਅਤੇ ਉਸ ਦੀ ਟੀਮ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ ਤਾਂ ਕਿ ਉਹ ਪੰਜ ਮੈਚਾਂ ਦੀ ਲੜੀ ਵਿੱਚ ਬਰਾਬਰੀ ਕਰ ਸਕੇ। ਭਾਰਤੀ ਟੀਮ ਨੂੰ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ 31 ਦੌੜਾਂ ਨਾਲ ਹਰਾਇਆ ਸੀ, ਜਿਸ ਕਾਰਨ ਮਹਿਮਾਨ ਟੀਮ 1-0 ਨਾਲ ਪੱਛੜ ਗਈ ਹੈ। ਹਾਲਾਂਕਿ ਲਾਰਡ’ਜ਼ ’ਤੇ ਭਾਰਤੀ ਖਿਡਾਰੀਆਂ ਕੋਲ ਵਾਪਸੀ ਦਾ ਮੌਕਾ ਰਹੇਗਾ, ਜਿੱਥੇ 2014 ਦੀ ਪਿਛਲੀ ਲੜੀ ਵਿੱਚ ਭਾਰਤੀ ਟੀਮ ਨੂੰ ਇੱਕੋ-ਇੱਕ ਜਿੱਤ ਨਸੀਬ ਹੋਈ ਸੀ। ਭਾਰਤ ਨੇ ਇੰਗਲੈਂਡ ਵਿੱਚ ਪਿਛਲੀ ਪੰਜ ਮੈਚਾਂ ਦੀ ਲੜੀ 1-3 ਨਾਲ ਗੁਆਈ ਸੀ, ਪਰ ਲਾਰਡ’ਜ਼ ’ਤੇ ਉਸ ਨੇ ਦੂਜਾ ਮੈਚ 95 ਦੌੜਾਂ ਨਾਲ ਜਿੱਤ ਕੇ ਲੜੀ ਹੂੰਝਾ ਫੇਰ ਹਾਰ ਤੋਂ ਬਚਾਈ ਸੀ। ਚਾਰ ਸਾਲ ਪਹਿਲਾਂ ਟੀਮ ਵਿੱਚ ਮੁਰਲੀ ਵਿਜੇ, ਅਜਿੰਕਿਆ ਰਹਾਣੇ, ਚੇਤੇਸ਼ਵਰ ਪੁਜਾਰਾ, ਸ਼ਿਖਰ ਧਵਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਵਿਰਾਟ ਕੋਹਲੀ ਉਸ ਟੀਮ ਦਾ ਹਿੱਸਾ ਸਨ ਅਤੇ ਮੌਜੂਦਾ ਟੀਮ ਵਿੱਚ ਵੀ ਇਹ ਖਿਡਾਰੀ ਹਨ। ਉਸ ਸਮੇਂ ਲਾਰਡ’ਜ਼ ਮੈਦਾਨ ’ਤੇ ਹੋਏ ਮੈਚ ਵਿੱਚ ਮੁਰਲੀ ਦੀ 95 ਦੌੜਾਂ, ਰਹਾਣੇ ਦੀ 103 ਦੌੜਾਂ ਅਤੇ ਹਰਫਨਮੌਲਾ ਜਡੇਜਾ ਦੀ ਹੇਠਲੇ ਕ੍ਰਮ ਵਿੱਚ 68 ਦੌੜਾਂ ਦੀ ਪਾਰੀ ਅਹਿਮ ਰਹੀ ਸੀ। ਇਨ੍ਹਾਂ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਦੀ ਹੇਠਲੇ ਕ੍ਰਮ ’ਤੇ ਨੀਮ ਸੈਂਕੜਾ ਪਾਰੀ ਦੇ ਨਾਲ-ਨਾਲ 82 ਦੌੜਾਂ ਦੇ ਕੇ ਛੇ ਵਿਕਟਾਂ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਸੀ। ਭੁਵੀ ਇਸ ਵਾਰ ਸੱਟ ਕਾਰਨ ਟੀਮ ਤੋਂ ਬਾਹਰ ਹੈ। ਤੇਜ਼ ਗੇਂਦਬਾਜ਼ਾਂ ਵਿੱਚ ਮੁੜ ਤੋਂ ਨਜ਼ਰਾਂ ਇਸ਼ਾਂਤ ’ਤੇ ਹੋਣਗੀਆਂ, ਜਿਸ ਨੇ ਇੱਥੇ ਇੰਗਲੈਂਡ ਦੀ ਦੂਜੀ ਪਾਰੀ ਵਿੱਚ 74 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ ਅਤੇ ਭਾਰਤ ਨੂੰ ਜਿੱਤ ਦਿਵਾ ਕੇ ‘ਮੈਨ ਆਫ ਦ ਮੈਚ’ ਰਿਹਾ ਸੀ। ਲੜੀ ਵਿੱਚ ਪੱਛੜਨ ਮਗਰੋਂ ਭਾਰਤੀ ਟੀਮ ਇੱਕ-ਦੋ ਬਦਲਾਅ ਕਰ ਸਕਦੀ ਹੈ। ਦੂਜੇ ਪਾਸੇ, ਮੇਜ਼ਬਾਨ ਟੀਮ ਨੂੰ ਐਜ਼ਬਸਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਫਨਮੌਲਾ ਬੈਨ ਸਟੌਕਸ ਨੂੰ ਟੀਮ ਤੋਂ ਬਾਹਰ ਕਰਨਾ ਪਿਆ ਹੈ। ਉਹ ਅਪਰਾਧਕ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ। ਸਟੌਕਸ ਦੀ ਥਾਂ ਕ੍ਰਿਸ ਵੌਕਸ ਨੂੰ ਟੀਮ ਵਿੱਚ ਲੈਣ ਦੀ ਸੰਭਾਵਨਾ ਹੈ, ਜਦਕਿ ਓਲੀ ਪੋਪ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਲੜੀ ਦੀ ਸ਼ੁਰੂਆਤ ਤੋਂ ਹੀ ਸੀਨੀਅਰ ਕ੍ਰਮ ਦੀ ਸਿਰਦਰਦੀ ਝੱਲ ਰਹੀ ਭਾਰਤੀ ਟੀਮ ਸ਼ਾਇਦ ਦੂਜੇ ਮੈਚ ਵਿੱਚ ਸਲਾਮੀ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਕਰੇ। ਮੁਰਲੀ, ਸ਼ਿਖਰ ਅਤੇ ਲੋਕੇਸ਼ ਰਾਹੁਲ ਤਿੰਨਾਂ ਨੇ ਹੀ ਦੋਵੇਂ ਪਾਰੀਆਂ ਵਿੱਚ ਨਿਰਾਸ਼ ਕੀਤਾ ਹੈ। ਐਜ਼ਬਸਟਨ ਮੈਚ ਵਿਰਾਟ ਬਨਾਮ ਇੰਗਲੈਂਡ ਬਣ ਗਿਆ ਸੀ।


