- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਚੀਨ ਦਾ ਕੂੜਾ ਸਮੁੰਦਰ ਰਾਹੀਂ ਪਹੁੰਚ ਰਿਹੈ ਅਮਰੀਕਾ ਟਰੰਪ
ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ, ਭਾਰਤ ਤੇ ਰੂਸ ਜਿਹੇ ਮੁਲਕ ਆਪਣੀਆਂ ਸਨਅਤੀ ਯੂਨਿਟਾਂ, ਇਨ੍ਹਾਂ ਵਿਚੋਂ ਨਿਕਲਦੇ ਧੂੰਏਂ ਬਾਰੇ ‘ਕੁਝ ਵੀ ਨਹੀਂ ਕਰ ਰਹੇ। ਇਹ ਮੁਲਕ ਨਾ ਹੀ ਸਮੁੰਦਰ ਵਿਚ ਸੁੱਟੇ ਜਾ ਰਹੇ ਕੂੜੇ ਵੱਲ ਕੋਈ ਧਿਆਨ ਦੇ ਰਹੇ ਹਨ ਜੋ ਤਰ ਕੇ ਲਾਸ ਏਂਜਲਸ ਤੱਕ ਆ ਰਿਹਾ ਹੈ।’ਜਲਵਾਧੂ ਬਦਲਾਅ ਨੂੰ ‘ਬਹੁਤ ਗੁੰਝਲਦਾਰ ਮੁੱਦਾ’ ਕਰਾਰ ਦਿੰਦਿਆਂ ਟਰੰਪ ਨੇ ਕਿਹਾ ਕਿ ਉਹ ਖ਼ੁਦ ਨੂੰ ‘ਕਈ ਪੱਖਾਂ ਤੋਂ ਵਾਤਾਵਰਨ ਪ੍ਰੇਮੀ ਮੰਨਦੇ ਹਨ, ਚਾਹੇ ਕੋਈ ਯਕੀਨ ਕਰੇ ਜਾਂ ਨਾ ਕਰੇ।’ ਇਸ ਲਈ ਉਨ੍ਹਾਂ ਦਾ ਇੱਧਰ ਪੂਰਾ ਧਿਆਨ ਹੈ ਤੇ ਉਹ ਧਰਤੀ ’ਤੇ ਸ਼ੁੱਧ ਹਵਾ-ਪਾਣੀ ਚਾਹੁੰਦੇ ਹਨ। ਉਹ ਇੱਥੇ ‘ਇਕਨਾਮਿਕ ਕਲੱਬ’ ਵਿਚ ਇਹ ਬਿਆਨ ਦੇ ਰਹੇ ਸਨ। ਟਰੰਪ ਨੇ ਪੈਰਿਸ ਜਲਵਾਧੂ ਸਮਝੌਤੇ ਨੂੰ ‘ਇਕਪਾਸੜ ਤੇ ਆਰਥਿਕ ਤੌਰ ’ਤੇ ਪੱਖਪਾਤੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਮੁਲਕਾਂ ਨੂੰ ਬਚਾਉਂਦਾ ਹੈ ਜੋ ਪ੍ਰਦੂਸ਼ਣ ਫੈਲਾਉਂਦੇ ਹਨ ਤੇ ਇਸ ਵਿਚ ਜੋ ਮੱਦਾਂ ਹਨ ਉਹ ਅਮਰੀਕੀ ਸਨਅਤਾਂ ਨੂੰ ਬੰਦ ਕਰਨ ਦੀ ਵਕਾਲਤ ਕਰਦੀਆਂ ਹਨ। ਇਸ ਨੇ ਅਮਰੀਕਾ ’ਚ ਨੌਕਰੀਆਂ ਖ਼ਤਰੇ ਵਿਚ ਪਾ ਦਿੱਤੀਆਂ ਤੇ ਖ਼ਤਮ ਕੀਤੀਆਂ।


