- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ’ਤੇ ਦਬਾਅ ਬਣਾਉਣ ਦੇ ਸਮਰੱਥ ਨਿਊਜ਼ੀਲੈਂਡ: ਟੇਲਰ
ਆਸਟਰੇਲੀਆ ਹੱਥੋਂ ਹਾਰ ਨੂੰ ਨਿਊਜ਼ੀਲੈਂਡ ਅਜੇ ਭੁੱਲਿਆ ਨਹੀਂ ਪਰ ਸੀਨੀਅਰ ਬੱਲੇਬਾਜ਼ ਰੋਸ ਟੇਲਰ ਨੂੰ ਉਮੀਦ ਹੈ ਕਿ ਆਪਣੀ ਧਰਤੀ ’ਤੇ ਉਸ ਦੀ ਟੀਮ ਅਗਲੀ ਲੜੀ ਵਿੱਚ ਭਾਰਤ ’ਤੇ ਦਬਾਅ ਬਣਾਉਣ ’ਚ ਸਫਲ ਰਹੇਗੀ। ਨਿਊਜ਼ੀਲੈਂਡ ਹਾਲ ਹੀ ਵਿੱਚ ਆਸਟਰੇਲੀਆ ਤੋਂ 0-3 ਨਾਲ ਹਾਰ ਗਿਆ ਸੀ, ਜਦੋਂਕਿ ਭਾਰਤ ਨੇ ਆਸਟਰੇਲੀਆ ਨੂੰ ਇੱਕ ਰੋਜ਼ਾ ਲੜੀ 2-1 ਨਾਲ ਹਰਾਇਆ ਹੈ। ਟੇਲਰ ਨੇ ਇੱਥੇ ਅਭਿਆਸ ਸੈਸ਼ਨ ਮਗਰੋਂ ਸਥਾਨਕ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ (ਆਸਟਰੇਲੀਆ ਨੇ) ਪੂਰੀ ਲੜੀ ਦੌਰਾਨ ਹਰ ਵਿਭਾਗ ਵਿੱਚ ਮਾਤ ਦਿੱਤੀ ਹੈ, ਪਰ ਹੁਣ ਅਸੀਂ ਘਰੇਲੂ ਧਰਤੀ ’ਤੇ ਖੇਡਾਂਗੇ ਅਤੇ ਭਾਰਤ ਪੂਰੀ ਤਰ੍ਹਾਂ ਵੱਖਰਾ ਵਿਰੋਧੀ ਹੋਵੇਗਾ।’’ ਉਸ ਨੇ ਕਿਹਾ, ‘‘ਉਹ ਦੁਨੀਆਂ ਦੀ ਅੱਵਲ ਨੰਬਰ ਟੀਮ ਹੈ ਪਰ ਹਾਲਾਤ ਸਾਡੇ ਅਨੁਕੂਲ ਹੋਣਗੇ। ਇਸ ਲਈ ਪਹਿਲਾਂ ਸੀਮਤ ਓਵਰਾਂ ਦਾ ਗੇੜ ਨਿਕਲਣ ਦਿਓ ਅਤੇ ਇਸ ਮਗਰੋਂ ਉਸ (ਟੈਸਟ) ਬਾਰੇ ਗੱਲ ਕਰਾਂਗੇ।’


