- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦਾ ਓਮਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ
ਮਸਕਟ – ਹੁਣ ਤੱਕ ਚਾਰ ਮੈਚਾਂ ਵਿੱਚ ਹਾਰ ਚੁੱਕੀ ਭਾਰਤੀ ਫੁਟਬਾਲ ਟੀਮ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਮੰਗਲਵਾਰ ਨੂੰ ਓਮਾਨ ਟੀਮ ਨਾਲ ਖੇਡੇਗੀ। ਗੁਹਾਟੀ ਵਿੱਚ ਸਤੰਬਰ ਮਹੀਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੀਲ ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੂੰ ਜਿੱਤ ਦੀ ਉਮੀਦ ਬੱਝੀ ਸੀ, ਪਰ ਆਖ਼ਰੀ ਪਲਾਂ ਵਿੱਚ ਦੋ ਗੋਲ ਕਰਕੇ ਓਮਾਨ ਨੇ ਭਾਰਤ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਖ਼ਿਲਾਫ਼ ਓਮਾਨ ਨੇ 4-1 ਨਾਲ ਜਿੱਤ ਦਰਜ ਕੀਤੀ।ਦੂਜੇ ਪਾਸੇ ਭਾਰਤ ਨੇ ਏਸ਼ਿਆਈ ਚੈਂਪੀਅਨ ਕਤਰ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਖ਼ਿਲਾਫ਼ ਮੈਚ ਡਰਾਅ ਖੇਡੇ ਹਨ। ਤਿੰਨ ਡਰਾਅ ਅਤੇ ਇੱਕ ਹਾਰ ਮਗਰੋਂ ਭਾਰਤ ਗਰੁੱਪ ‘ਈ’ ਵਿੱਚ ਤਿੰਨ ਅੰਕ ਲੈ ਕੇ ਚੌਥੇ ਸਥਾਨ ’ਤੇ ਹੈ, ਜਦਕਿ ਓਮਾਨ (ਚਾਰ ਮੈਚਾਂ ਵਿੱਚ ਨੌਂ ਅੰਕਾਂ ਨਾਲ) ਦੂਜੇ ਸਥਾਨ ’ਤੇ ਹੈ। ਕਤਰ ਦਸ ਅੰਕ ਲੈ ਕੇ ਸਿਖਰ ’ਤੇ ਹੈ। ਓਮਾਨ ਖ਼ਿਲਾਫ਼ ਉਲਟਫੇਰ ਨਾਲ ਇਗੋਰ ਸਟਿਮੈਕ ਦੀਆਂ ਟੀਮਾਂ ਤੋਂ ਉਮੀਦਾਂ ਬਰਕਰਾਰ ਰਹਿਣਗੀਆਂ, ਪਰ ਹਾਰਨ ਦੀ ਸੂਰਤ ਵਿੱਚ ਭਾਰਤ ਵਿਸ਼ਵ ਕੱਪ-2022 ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ ਹੋ ਜਾਵੇਗਾ। ਅੱਠ ਗਰੁੱਪਾਂ ਦੀ ਉਪ ਜੇਤੂ ਟੀਮ ਨੂੰ ਵੀ ਤੀਜੇ ਗੇੜ ਵਿੱਚ ਸ਼ਾਇਦ ਥਾਂ ਮਿਲਣਾ ਤੈਅ ਨਹੀਂ। ਭਾਰਤ ਨੇ ਕਤਰ (26 ਮਾਰਚ), ਬੰਗਲਾਦੇਸ਼ (ਚਾਰ ਜੂਨ) ਅਤੇ ਅਫਗਾਨਿਸਤਾਨ (ਨੌਂ ਜੂਨ) ਖ਼ਿਲਾਫ਼ ਮੈਚ ਖੇਡਣੇ ਹਨ। ਓਮਾਨ ਖ਼ਿਲਾਫ਼ ਭਾਰਤ ਨੂੰ ਘੱਟ ਤੋਂ ਘੱਟ ਇੱਕ ਅੰਕ ਲੈਣਾ ਹੋਵੇਗਾ, ਜਿਸ ਨਾਲ ਉਸ ਦਾ ਏਸ਼ਿਆਈ ਕੱਪ-2023 ਕੁਆਲੀਫਾਇਰ ਦੇ ਤੀਜੇ ਗੇੜ ਵਿੱਚ ਪਹੁੰਚਣਾ ਸੌਖਾ ਹੋ ਜਾਵੇਗਾ। ਇਹ ਟੂਰਨਾਮੈਂਟ ਏਸ਼ਿਆਈ ਕੱਪ-2023 ਲਈ ਸਾਂਝਾ ਕੁਆਲੀਫਾਈਂਗ ਗੇੜ ਵੀ ਹੈ। ਅੱਠ ਗਰੁੱਪਾਂ ਤੋਂ ਤੀਜੇ ਸਥਾਨ ਦੀਆਂ ਟੀਮਾਂ ਅਤੇ ਚੌਥੇ ਸਥਾਨ ਦੀਆਂ ਸਰਵੋਤਮ ਚਾਰ ਟੀਮਾਂ ਏਸ਼ਿਆਈ ਕੁਆਲੀਫਾਇਰ ਦੇ ਤੀਜੇ ਗੇੜ ਵਿੱਚ ਪਹੁੰਚਣਗੀਆਂ। ਭਾਰਤ ਨੇ ਓਮਾਨ ਖ਼ਿਲਾਫ਼ ਹੁਣ ਤੱਕ 11 ਮੈਚਾਂ ਵਿੱਚੋਂ ਇੱਕ ਵੀ ਨਹੀਂ ਜਿੱਤਿਆ। ਓਮਾਨ ਨੇ ਅੱਠ ਮੈਚ ਜਿੱਤੇ ਅਤੇ ਬਾਕੀ ਡਰਾਅ ਕਰਵਾਏ ਹਨ।


