- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦਾ ਸ਼ਿਰਾਜ ਸ਼ੇਖ ਪੁਰਸ਼ ਵਰਗ ਵਿੱਚ ਸਿਖ਼ਰ ’ਤੇ
ਭਾਰਤ ਦੀ ਸ਼ਿਰਾਜ ਸ਼ੇਖ ਨੇ ਇਥੇ ਚੱਲ ਰਹੇ ਵਿਸ਼ਵ ਕੱਪ ਵਿੱਚ ਪੁਰਸ਼ ਸਕੀਟ ’ਚ 50 ’ਚੋਂ 50 ਦਾ ਸਕੋਰ ਬਣਾ ਕੇ 84 ਸ਼ਾਟਗਨ ਨਿਸ਼ਾਨੇਬਾਜ਼ਾਂ ’ਚ ਸਾਂਝੇ ਤੌਰ ’ਤੇ ਲੀਡ ਬਣਾਈ ਹੈ ਅਤੇ ਓਲੰਪਿਕ ਕੋਟਾ ਹਾਸਲ ਕਰਨ ਦੇ ਕਾਫ਼ੀ ਕਰੀਬ ਹੈ। ਸਿਖਰ ’ਤੇ ਹੋਰ ਤਿੰਨ ਨਿਸ਼ਾਨੇਬਾਜ਼ ਕੁਵੈਤ, ਅਰਜਨਟੀਨਾ ਅਤੇ ਨਾਰਵੇ ਦੇ ਹਨ। ਅੰਗਦ ਬਾਜਵਾ ਨੇ ਸਿਹਤ ਸਬੰਧੀ ਮੁੱਦਿਆਂ ਦਾ ਹਵਾਲਾ ਦੇ ਕੇ ਮੁਕਾਬਲੇ ’ਚੋਂ ਹਟਣ ਦਾ ਫੈਸਲਾ ਕੀਤਾ ਜਿਸ ਨਾਲ ਇਸ ਵਿੱਚ ਇਕ ਹੋਰ ਭਾਰਤੀ ਮਾਈਰਾਜ ਅਹਿਮਦ ਖ਼ਾਨ ਨੇ 49 ਸਕੋਰ ਬਣਾਇਆ ਜਿਸ ਤੋਂ ਉਹ ਸੱਤਵੇਂ ਸਥਾਨ ’ਤੇ ਹੈ। ਸ਼ਨੀਵਾਰ ਨੂੰ ਤਿੰਨ ਹੋਰ ਕੁਆਲੀਫਿਕੇਸ਼ਨ ਰਾਊਂਡ ਹੋਣਗੇ ਜਿਸ ਤੋਂ ਬਾਅਦ ਸਿਖ਼ਰਲੇ ਛੇ ਫਾਈਨਲਿਸਟ ਤੈਅ ਹੋਣਗੇ। ਸ਼ਿਰਾਜ ਅਤੇ ਮਾਈਰਾਜ ਨੇ ਇਸ ਮੁਕਾਬਲੇ ’ਚ ਮਿਲਣ ਵਾਲੇ ਦੋ ਟੋਕੀਓ 2020 ਓਲੰਪਿਕ ਕੋਟਾ ਸਥਾਨ ਦਾ ਟੀਚਾ ਬਣਾਇਆ ਹੈ। ਇਸ ਤੋਂ ਪਹਿਲਾਂ ਮਹਿਲਾਵਾਂ ਦੇ ਮੁਕਾਬਲੇ ’ਚ ਸਕੀਟ ਵਿੱਚ ਗਨੇਮਤ ਸ਼ੇਖੋਂ ਨੇ 125 ’ਚੋਂ 115 ਅੰਕ ਹਾਸਲ ਕੀਤੇ ਜਿਸ ਨਾਲ ਉਸ ਦੀ ਕੁਆਲੀਫਿਕੇਸ਼ਨ ਮੁਹਿੰਮ 21ਵੇਂ ਸਥਾਨ ’ਤੇ ਸਮਾਪਤ ਹੋ ਗਈ। ਚੰਡੀਗੜ੍ਹ ਦੀ ਇਸ ਨਿਸ਼ਾਨੇਬਾਜ਼ ਨੇ ਪਿਛਲੇ ਸਾਲ ਸਿਡਨੀ ਵਿੱਚ ਆਈਐਸਐਸਐਫ਼ ਜੂਨੀਅਰ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ।


