- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦੀਆਂ ਨਜ਼ਰਾਂ ਨਾਕਆਊਟ ਵਿਚ ਪੁੱਜਣ ’ਤੇ: ਏਸ਼ਿਆਈ ਫੁਟਬਾਲ ਕੱਪ
ਸ਼ਾਰਜਾਹ – ਏਸ਼ੀਆ ਫੁਟਬਾਲ ਕੱਪ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਮਿਲੀ ਹਾਰ ਦੇ ਬਾਵਜੂਦ ਭਾਰਤ ਦੇ ਕੋਲ ਬਹਿਰੀਨ ਦੇ ਖ਼ਿਲਾਫ਼ ਇੱਥੇ ਸੋਮਵਾਰ ਨੂੰ ਹੋਣ ਵਾਲੇ ਏਸ਼ੀਆ ਫੁਟਬਾਲ ਕੱਪ ਦੇ ਗਰੁੱਪ (ਏ) ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਨਾਕਆਊਟ ਗੇੜ ਵਿਚ ਥਾਂ ਬਣਾਉਣ ਦਾ ਵਿਸ਼ੇਸ਼ ਮੌਕਾ ਹੈ। ਭਾਰਤ ਦੇ ਲਈ ਵਿਸ਼ਵ ਦਰਜਾਬੰਦੀ ਵਿਚ 113ਵੇਂ ਸਥਾਨ ਉੱਤੇ ਕਾਬਜ਼ ਪੱਛਮੀ ਏਸ਼ਿਆਈ ਟੀਮ ਦੇ ਖਿਲਾਫ਼ ਡਰਾਅ ਮੈਚ ਖੇਡਿਆ ਵੀ ਨਾਕਆਊਟ ਗੇੜ ਵਿਚ ਪੁੱਜਣ ਲਈ ਕਾਫੀ ਹੋਵੇਗਾ। 97ਵੇਂ ਦਰਜਾਬੰਦੀ ਵਾਲਾ ਭਾਰਤ ਇਸ ਮੁਕਾਮ ਉੱਤੇ ਪੁੱਜਣ ਲਈ ਉਤਸਕ ਹੋਵੇਗਾ ਕਿਉਂਕਿ ਭਾਰਤੀ ਟੀਮ ਕੋਲ 1984 ਅਤੇ 2011 ਬਾਅਦ ਲੰਬੇ ਸਮੇਂ ਦੀ ਉਡੀਕ ਬਾਅਦ ਅਜਿਹਾ ਕਰਨ ਦਾ ਮੌਕਾ ਆਇਆ ਹੈ। ਸ਼ਾਰਜਾਹ ਸਟੇਡੀਅਮ ਵਿਚ ਹੋਣ ਵਾਲਾ ਇਹ ਮੈਚ ਭਾਰਤੀ ਟੀਮ ਦੇ ਲਈ ਬੇਹੱਦ ਅਹਿਮ ਹੈ। ਇਸ ਮੈਚ ਨਾਲ ਕਪਤਾਨ ਸੁਨੀਲ ਛੇਤਰੀ ਸਾਬਕਾ ਕਪਤਾਨ ਭਾਈਚੁੰਗ ਭੂਟੀਆ ਦੇ ਨਾਲ ਦੇਸ਼ ਦੇ ਲਈ ਸਭ ਤੋਂ ਵੱਧ 107 ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।ਸੋਮਵਾਰ ਨੂੰ ਹਾਰ ਦੇ ਬਾਵਜੂਦ ਭਾਰਤੀ ਟੀਮ ਦੋ ਮੈਚਾਂ ਵਿਚੋਂ ਤਿੰਨ ਅੰਕ ਦੇ ਨਾਲ ਤੀਜੇ ਸਥਾਨ ਉੱਤੇ ਰਹਿਣ ਵਾਲੀਆਂ ਚਾਰ ਟੀਮਾਂ ਵਿਚੋਂ ਇੱਕ ਦੇ ਰੂਪ ਵਿਚ ਨਾਕਆਊਟ ਗੇੜ ਵਿਚ ਪੁੱਜ ਸਕਦੀ ਹੈ ਬਸ਼ਰਤੇ ਕਿ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਦੀ ਟੀਮ ਗਰੁੱਪ (ਏ) ਦੇ ਅਲ ਐਨ ਵਿਚ ਥਾਈਲੈਂਡ ਨੂੰ ਹਰਾ ਦੇਵੇ।


