ਭਾਰਤ ਦੀ ਜਿੱਤ ਚ ਪੁਜਾਰਾ ਅਤੇ ਤੇਜ਼ ਗੇਂਦਬਾਜ਼ਾਂ ਦਾ ਯੋਗਦਾਨ ਅਹਿਮ ਤੇਂਦੁਲਕਰ

ਮੁੰਬਈ – ਚੋਟੀ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੁੱਧਵਾਰ ‘ਦੌੜ ਮਸ਼ੀਨ’ ਚੇਤੇਸ਼ਵਰ ਪੁਜਾਰਾ ਦੀ ਆਸਟਰੇਲੀਆ ‘ਚ ਭਾਰਤ ਦੀ ਇਤਿਹਾਸਕ ਟੈਸਟ ਸੀਰੀਜ਼ ਵਿਚ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਲਈ ਤਾਰੀਫ ਕੀਤੀ। ਤੇਂਦੁਲਕਰ ਭਾਰਤੀ ਟੀਮ ਦੀ ਖੇਡ ਤਕਨੀਕ ਤੋਂ ਵੀ ਪ੍ਰਭਾਵਿਤ ਦਿਸਿਆ। ਉਸ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ ਜਿਸ ਤਰ੍ਹਾਂ ਦੀ ਖੇਡ ਦਿਖਾਈ, ਉਹ ਲਾਜਵਾਬ ਸੀ। ਉਸ ਨੇ ਕਿਹਾ ਕਿ ਮੇਰੇ ਲਈ ਕਿਸੇ ਇਕ ਪਲ ਨੂੰ ਮਹੱਤਵਪੂਰਨ ਦੱਸਣਾ ਮੁਸ਼ਕਿਲ ਹੈ ਪਰ ਮੇਰਾ ਮੰਨਣਾ ਹੈ ਕਿ ਪੁਜਾਰਾ ਨੇ ਅਸਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੁਜਾਰਾ ਨੂੰ ਲੈ ਕੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਸੀ, ਜੋ ਉਸ ਦੇ ਪੱਖ ਵਿਚ ਨਹੀਂ ਸੀ। ਉਸ ਵਿਚ ਉਸ ਦੇ ਯੋਗਦਾਨ ਨੂੰ ਘੱਟ ਦੱਸਿਆ ਜਾ ਰਿਹਾ ਸੀ।

VIA PUNJAB