- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦੀ ਵਿਸ਼ਵ ਕੱਪ ਟੀਮ ਚ ਵਧਿਆ ਗੇਂਦਬਾਜ਼ ਦ੍ਰਾਵਿੜ
ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤ-ਏ ਅਤੇ ਅੰਡਰ-19 ਦੇ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਇੰਗਲੈਂਡ ਦੀਆਂ ਸਪਾਟ ਪਿੱਚਾਂ ‘ਤੇ ਗੇਂਦਬਾਜ਼ਾਂ ਦੀ ਭੂਮਿਕਾ ਬੇਹੱਦ ਅਹਿਮ ਹੋਵੇਗੀ ਤੇ ਮੌਜੂਦਾ ਭਾਰਤੀ ਗੇਂਦਬਾਜ਼ੀ ਇਕਾਈ ਵਿਚ ਅਜਿਹੇ ਗੇਂਦਬਾਜ਼ ਹਨ, ਜਿਹੜੇ ਮੱਧ ਕ੍ਰਮ ਵਿਚ ਵਿਕਟਾਂ ਲੈ ਸਕਦੇ ਹਨ।ਇੰਗਲੈਂਡ ਦੀਆਂ ਪਿੱਚਾਂ ਨੂੰ ਧਿਆਨ ਵਿਚ ਰੱਖਦੇ ਹੋਏ ਦ੍ਰਾਵਿੜ ਨੇ ਕਿਹਾ, ”ਮੈਂ ਪਿਛਲੇ ਸਾਲ ਭਾਰਤ-ਏ ਟੀਮ ਨਾਲ ਇੰਗਲੈਂਡ ਦਾ ਦੌਰਾ ਕੀਤਾ ਸੀ ਤੇ ਮੇਰੇ ਤਜਰਬੇ ਦੇ ਅਨੁਸਾਰ ਇਸ ਵਿਸ਼ਵ ਕੱਪ ਵਿਚ ਕਾਫੀ ਦੌੜਾਂ ਬਣਨਗੀਆਂ। ਹਾਈ ਸਕੋਰ ਵਾਲੇ ਕੱਪ ਵਿਚ ਟੀਮ ਵਿਚ ਅਜਿਹੇ ਗੇਂਦਬਾਜ਼ ਹੋਣਾ ਜਿਹੜੇ ਮੱਧਕ੍ਰਮ ਵਿਚ ਵਿਕਟਾਂ ਲੈ ਸਕਣ, ਬੇਹੱਦ ਮਹੱਤਵਪੂਰਨ ਹੈ। ਭਾਰਤ ਇਸ ਮਾਮਲੇ ਵਿਚ ਲੱਕੀ ਹੈ।ਉਸ ਨੇ ਕਿਹਾ, ”ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਵਰਗੇ ਗੇਂਦਬਾਜ਼ ਭਾਰਤੀ ਟੀਮ ਵਿਚ ਸ਼ਾਮਲ ਹਨ, ਜਿਹੜੇ ਮੱਧਕ੍ਰਮ ਵਿਚ ਵਿਕਟਾਂ ਲੈ ਸਕਦੇ ਹਨ। ਵੱਡੇ ਸਕੋਰ ਵਾਲੇ ਮੁਕਾਬਲਿਆਂ ਵਿਚ ਜਿਹੜੀ ਟੀਮ ਵਿਚਾਲੇ ਦੇ ਓਵਰਾਂ ਵਿਚ ਵਿਕਟਾਂ ਲੈਣ ਵਿਚ ਕਾਮਯਾਬ ਰਹੇਗੀ, ਉਸਦੇ ਕੋਲ ਵਿਰੋਧੀ ਟੀਮ ਨੂੰ ਘੱਟ ਤੋਂ ਘੱਟ ਸਕੋਰ ‘ਤੇ ਰੋਕਣ ਦੇ ਵੱਧ ਮੌਕੇ ਹੋਣਗੇ।”


