- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦੀ ਹਾਰ ਕਾਰਨ ਧੋਨੀ ਆਲੋਚਕਾਂ ਦੇ ਨਿਸ਼ਾਨੇ ’ਤੇ
ਭਾਰਤ ਦੀ ਵਿਸ਼ਵ ਕੱਪ ਵਿੱਚ ਇੰਗਲੈਂਡ ਹੱਥੋਂ ਹਾਰ ਮਗਰੋਂ ਸਾਬਕਾ ਕ੍ਰਿਕਟਰਾਂ ਨੇ ਮਹਿੰਦਰ ਧੋਨੀ ਦੀ ਖ਼ਰਾਬ ਬੱਲੇਬਾਜ਼ੀ ਦੀ ਸਖ਼ਤ ਆਲੋਚਨਾ ਕੀਤੀ, ਪਰ ਕਪਤਾਨ ਵਿਰਾਟ ਕੋਹਲੀ ਨੇ ਹਮੇਸ਼ਾਂ ਵਾਂਗ ਇਸ ਅਨੁਭਵੀ ਵਿਕਟਕੀਪਰ ਬੱਲੇਬਾਜ਼ ਦਾ ਪੱਖ ਲਿਆ। ਭਾਰਤ ਐਤਵਾਰ ਨੂੰ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜ ਵਿਕਟਾਂ ’ਤੇ 306 ਦੌੜਾਂ ਹੀ ਬਣਾ ਸਕਿਆ ਅਤੇ ਉਸ ਨੂੰ ਟੂਰਨਾਮੈਂਟ ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।ਧੋਨੀ 31 ਗੇਂਦਾਂ ’ਤੇ 42 ਅਤੇ ਕੇਦਾਰ ਜਾਧਵ 13 ਗੇਂਦਾਂ ’ਤੇ 12 ਦੌੜਾਂ ਬਣਾ ਕੇ ਨਾਬਾਦ ਰਹੇ ਸਨ। ਮੈਚ ਦੀ ਕਮੈਂਟਰੀ ਕਰ ਰਹੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਬੱਲੇਬਾਜ਼ੀ ਕਰਨ ਦੇ ਰਵਈਏ ’ਤੇ ਸਵਾਲ ਉਠਾਏ। ਗਾਂਗੁਲੀ ਨੇ ਕਿਹਾ, ‘‘ਮੇਰੇ ਕੋਲ ਇਸ ਦੇ ਲਈ ਕੋਈ ਸਪਸ਼ਟੀਕਰਨ ਨਹੀਂ ਹੈ। ਮੈਂ ਇਸ ਇੱਕ-ਇੱਕ ਦੌੜ ਦੀ ਵਿਆਖਿਆ ਨਹੀਂ ਕਰ ਸਕਦਾ। ਲੈਂਥ ਅਤੇ ਉਛਾਲ ਨੇ ਵੀ ਭਾਰਤੀ ਬੱਲੇਬਾਜ਼ਾਂ ਨੂੰ ਟਿੱਚ ਕੀਤਾ।’’ ਕੋਹਲੀ ਨੇ ਆਲੋਚਨਾਵਾਂ ਦੇ ਬਾਵਜੂਦ ਧੋਨੀ ਦਾ ਬਚਾਅ ਕੀਤਾ ਅਤੇ ਕਿਹਾ ਕਿ ਮੈਚ ਦੇ ਅਖ਼ੀਰ ਵਿੱਚ ਵਿਕਟ ਧੀਮੀ ਹੋ ਗਈ ਸੀ, ਜਿਸ ’ਤੇ ਸ਼ਾਟ ਖੇਡਣਾ ਮੁਸ਼ਕਲ ਸੀ।ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਭਾਰਤੀਆਂ ਦੇ ਰਵੱਈਆਂ ਨੂੰ ਵੇਖ ਕੇ ਪ੍ਰਸ਼ੰਸਕਾਂ ਨੂੰ ਨਮੋਸ਼ੀ ਹੋਈ ਹੋਵੇਗੀ। ਹੁਸੈਨ ਨੇ ਕਮੈਂਟਰੀ ਕਰਦਿਆਂ ਕਿਹਾ, ‘‘ਮੈਂ ਬਹੁਤ ਹੈਰਾਨ ਹਾਂ। ਕੀ ਚੱਲ ਰਿਹਾ ਹੈ। ਭਾਰਤ ਅਜਿਹਾ ਨਹੀਂ ਚਾਹੁੰਦਾ। ਉਸ ਨੂੰ ਦੌੜਾਂ ਦੀ ਲੋੜ ਹੈ। ਉਹ ਕੀ ਕਰ ਰਹੇ ਹਨ। ਕੁੱਝ ਭਾਰਤੀ ਪ੍ਰਸ਼ੰਸਕ ਸਟੇਡੀਅਮ ’ਚੋਂ ਜਾਣ ਲੱਗੇ ਹਨ, ਜੋ ਧੋਨੀ ਦੇ ਵੱਡੇ ਸ਼ਾਟ ਚਾਹੁੰਦੇ ਹਨ। ਇਹ ਵਿਸ਼ਵ ਕੱਪ ਦਾ ਮੈਚ ਹੈ। ਦੋ ਚੋਟੀ ਦੀਆਂ ਟੀਮਾਂ ਖੇਡ ਰਹੀਆਂ ਹਨ। ਭਾਰਤੀ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਸ ਦੀ ਟੀਮ ਕੁੱਝ ਹੋਰ ਯਤਨ ਕਰੇ। ਜਿੱਤ ਦਾ ਜ਼ੋਖ਼ਮ ਲਵੇ।’’ ਸਾਬਕਾ ਭਾਰਤੀ ਕ੍ਰਿਕਟਰ ਸੰਜੈ ਮਾਂਜਰੇਕਰ ਨੇ ਵੀ ਹੁਸੈਨ ਦੀ ਹਾਂ ਵਿੱਚ ਹਾਂ ਮਿਲਾਈ। ਪਾਕਿਸਤਾਨ ਦੇ ਸਾਬਕਾ ਕਪਤਾਨ ਵੱਕਾਰ ਯੂਨਿਸ ਨੇ ਭਾਰਤ ਦੀ ਹਾਰ ਮਗਰੋਂ ਭਾਰਤੀ ਕ੍ਰਿਕਟ ਟੀਮ ਦੀ ਖੇਡ ਭਾਵਨਾ ’ਤੇ ਸਵਾਲ ਉਠਾਏ ਹਨ।


