- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੂੰ ਵਿਸ਼ਵ ਕੱਪ ‘ਚ ਛੇਵਾਂ ਸਥਾਨ
ਭੁਵਨੇਸ਼ਵਰ – ਹਾਕੀ ਵਿਸ਼ਵ ਕੱਪ ‘ਚ 43 ਸਾਲ ਦੇ ਲੰਬੇ ਵਕਫੇ ਦੇ ਬਾਅਦ ਖਿਤਾਬ ਜਿੱਤਣ ਦਾ ਸੁਪਨਾ ਟੁੱਟਣ ਦੇ ਬਾਅਦ ਮੇਜ਼ਬਾਨ ਭਾਰਤ ਨੂੰ ਇਸ ਟੂਰਨਾਮੈਂਟ ‘ਚ ਛੇਵਾਂ ਸਥਾਨ ਹਾਸਲ ਹੋਇਆ ਹੈ। ਭਾਰਤ ਨੂੰ ਪਿਛਲੇ ਵਿਸ਼ਵ ਕੱਪ ‘ਚ ਨੌਵਾਂ ਸਥਾਨ ਹਾਸਲ ਹੋਇਆ ਸੀ। ਭਾਰਤ ਨੂੰ ਕੁਆਰਟਰ ਫਾਈਨਲ ‘ਚ ਹਾਲੈਂਡ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਭਾਰਤੀ ਟੀਮ ਸੈਮੀਫਾਈਨਲ ‘ਚ ਪਹੁੰਚਣ ਤੋਂ ਖੁੰਝੀ ਗਈ। ਕੁਆਰਟਰ ਫਾਈਨਲ ‘ਚ ਹਾਰਨ ਵਾਲੀਆਂ ਟੀਮਾਂ ‘ਚੋਂ ਜਰਮਨੀ ਨੂੰ ਪੰਜਵਾਂ, ਮੇਜ਼ਬਾਨ ਭਾਰਤ ਨੂੰ ਛੇਵਾਂ, ਅਰਜਨਟੀਨਾ ਨੂੰ 7ਵਾਂ ਅਤੇ ਫਰਾਂਸ ਨੂੰ ਅੱਠਵਾਂ ਸਥਾਨ ਮਿਲਿਆ ਹੈ। ਕ੍ਰਾਸ ਓਵਰ ‘ਚ ਬਾਹਰ ਹੋਈਆਂ ਟੀਮਾਂ ‘ਚ ਨਿਊਜ਼ੀਲੈਂਡ ਨੂੰ 9ਵਾਂ, ਚੀਨ ਨੂੰ 10ਵਾਂ, ਕੈਨੇਡਾ ਨੂੰ 11ਵਾਂ ਅਤੇ ਪਾਕਿਸਤਾਨ ਨੂੰ 12ਵਾਂ ਸਥਾਨ ਮਿਲਿਆ ਹੈ। ਗਰੁੱਪ ਪੜਾਅ ‘ਚ ਬਾਹਰ ਹੋਈਆਂ ਟੀਮਾਂ ‘ਚ ਸਪੇਨ ਨੂੰ 13ਵਾਂ, ਆਇਰਲੈਂਡ ਨੂੰ 14ਵਾਂ, ਮਲੇਸ਼ੀਆ ਨੂੰ 15ਵਾਂ ਅਤੇ ਦੱਖਣੀ ਅਫਰੀਕਾ ਨੂੰ 16ਵਾਂ ਸਥਾਨ ਮਿਲਿਆ।


