- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੂੰ ਵਿਸ਼ਵ ਕੱਪ ਚ ਪੰਤ ਦੀ ਕਮੀ ਮਹਿਸੂਸ ਹੋਵੇਗੀ ਗਾਂਗੁਲੀ
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਇਕ ਬਾਰ ਫਿਰ ਕਿਹਾ ਕਿ ਭਾਰਤ ਨੂੰ ਬ੍ਰਿਟੇਨ ‘ਚ 30 ਮਈ ਤੋਂ ਸ਼ੁਰੂ ਹੋ ਰਹੇ ਵਨ ਡੇ ਵਿਸ਼ਵ ਕੱਪ ‘ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਕਮੀ ਮਹਿਸੂਸ ਹੋਵੇਗੀ। ਗਾਂਗੁਲੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਸ ਦੇ ਸਥਾਨ ‘ਤੇ ਪਰ ਉਸਦੀ ਕਮੀ ਮਹਿਸੂਸ ਹੋਵੇਗੀ। ਆਈ. ਪੀ. ਐੱਲ. ‘ਚ ਪੰਤ ਸ਼ਾਨਦਾਰ ਫਾਰਮ ‘ਚ ਸਨ। ਉਸ ਨੇ ਦਿੱਲੀ ਕੈਪੀਟਲਸ ਵਲੋਂ 16 ਮੈਚਾਂ ‘ਚ 37.53 ਦੀ ਔਸਤ ਨਾਲ 162.66 ਦੀ ਸਟਰਾਈਕ ਰੇਟ ਨਾਲ 488 ਦੌੜਾਂ ਬਣਾਈਆਂ। ਚੇਨਈ ਸੁਪਰ ਕਿੰਗਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚਾਲੇ ਆਈ. ਪੀ. ਐੱਲ. ਮੈਚ ਦੇ ਦੌਰਾਨ ਕੇਦਾਰ ਜਾਧਵ ਦੇ ਮੋਢੇ ‘ਤੇ ਸੱਟ ਲੱਗ ਗਈ ਸੀ ਤੇ ਬੀ. ਸੀ. ਸੀ. ਆਈ. ਦਾ ਮੈਡੀਕਲ ਸਟਾਫ 5 ਜੂਨ ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਭਾਰਤ ਦੇ ਪਹਿਲੇ ਵਿਸ਼ਵ ਕੱਪ ਮੈਚ ਦੇ ਲਈ ਉਸਦੀ ਉਪਲੱਬਤਾ ਨੂੰ ਲੈ ਕੇ ਇੰਤਜ਼ਾਰ ਕਰਨ ਤੇ ਦੇਖਣ ਦੀ ਨੀਤੀ ਅਪਣਾ ਰਿਹਾ ਹੈ।


