- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾਇਆ
ਅਫਗਾਨਿਸਤਾਨ ਨੇ ਪਹਿਲਾਂ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਸਿਤਾਰਿਆਂ ਨਾਲ ਸਜੀ ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ 8 ਵਿਕਟਾਂ ‘ਤੇ 224 ਦੌੜਾਂ ‘ਤੇ ਰੋਕ ਦਿੱਤਾ। ਇਸ ਤੋਂ ਬਾਅਦ ਉਹ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਵੱਲ ਵਧ ਰਹੀ ਸੀ ਕਿ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਨੇ ਉਸਦਾ ਇਹ ਸੁਪਨਾ ਤੋੜ ਦਿੱਤਾ। ਆਖਰੀ ਗੇਂਦ ਬਾਕੀ ਰਹਿੰਦਿਆਂ ਭਾਰਤ ਨੇ ਅਫਗਾਨਿਸਤਾਨ ਨੂੰ 213 ਦੌੜਾਂ ‘ਤੇ ਰੋਕ ਦਿੱਤਾ।ਪਹਿਲਾਂ ਗੇਂਦਬਾਜ਼ੀ ਵਿਚ 33 ਦੌੜਾਂ ਦੇ ਦੇ 2 ਵਿਕਟਾਂ ਲੈਣ ਵਾਲੇ ਮੁਹੰਮਦ ਨਬੀ ਨੇ 55 ਗੇਂਦਾਂ ਵਿਚ 52 ਦੌੜਾਂ ਬਣਾਈਆਂ। ਅਫਗਾਨਿਸਤਾਨ ਨੂੰ ਆਖਰੀ ਦੋ ਓਵਰਾਂ ਵਿਚ 21 ਦੌੜਾਂ ਦੀ ਲੋੜ ਸੀ ਤੇ ਨਬੀ ਕ੍ਰੀਜ਼ ‘ਤੇ ਸੀ। ਬੁਮਰਾਹ ਨੇ 49ਵੇਂ ਓਵਰ ਵਿਚ ਸਿਰਫ 5 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਸ਼ੰਮੀ ਦੇ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਨਬੀ ਨੇ ਚੌਕਾ ਲਾ ਦਿੱਤਾ। ਅਗਲੀ ਗੇਂਦ ‘ਤੇ ਕੋਈ ਦੌੜ ਨਹੀਂ ਬਣੀ ਤੇ ਤੀਜੀ ਗੇਂਦ ‘ਤੇ ਨਬੀ ਹਾਰਦਿਕ ਪੰਡਯਾ ਨੂੰ ਕੈਚ ਦੇ ਬੈਠਾ। ਅਫਤਾਬ ਆਲਮ (0) ਤੇ ਮੁਜੀਬ ਉਰ ਰਹਿਮਾਨ (0) ਨੂੰ ਆਊਟ ਕਰ ਕੇ ਸ਼ੰਮੀ ਨੇ ਆਪਣੀ ਹੈਟ੍ਰਿਕ ਤੇ ਭਾਰਤ ਦੀ ਵਿਸ਼ਵ ਕੱਪ ਵਿਚ 50ਵੀਂ ਜਿੱਤ ਪੂਰੀ ਕੀਤੀ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਤੇ ਪਹਿਲੇ ਤਿੰਨੇ ਮੈਚਾਂ ਵਿਚ ਆਸਾਨੀ ਨਾਲ ਜਿੱਤਣ ਵਾਲੀ ਭਾਰਤੀ ਟੀਮ ਨੂੰ ਅਫਗਾਨਿਸਤਾਨ ਤੋਂ ਅਜਿਹੀ ਚੁਣੌਤੀ ਮਿਲੇਗੀ। ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 63 ਗੇਦਾਂ ਵਿਚ 67 ਦੌੜਾਂ ਬਣਾਈਆਂ, ਜਦਕਿ ਉਸ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਅਫਗਾਨ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ। ਕੋਹਲੀ ਇਕੱਲਾ ਅਜਿਹਾ ਭਾਰਤੀ ਬੱਲੇਬਾਜ਼ ਸੀ, ਜਿਹੜਾ ਸਹਿਜ ਦਿਸਿਆ। ਉਸ ਨੇ ਰਸ਼ੀਦ ਨੂੰ ਸ਼ਾਨਦਾਰ ਕਵਰ ਡਰਾਈਵ ਲਾਈਆਂ। ਵਿਜੇ ਸ਼ੰਕਰ ਨੇ 41 ਗੇਂਦਾਂ’ਤੇ 29 ਦੌੜਾਂ ਬਣਾਈਆਂ ਤੇ ਕੋਹਲੀ ਨਾਲ 58 ਦੌੜਾਂ ਜੋੜੀਆਂ। ਉਸ ਨੂੰ ਰਹਿਮਤ ਸ਼ਾਹ ਨੇ ਐੈੱਲ. ਬੀ. ਡਬਲਯੂ. ਆਊਟ ਕੀਤਾ। ਕੋਹਲੀ ਇਕ ਹੋਰ ਸੈਂਕੜੇ ਵੱਲ ਵੱਧ ਰਿਹਾ ਸੀ ਪਰ ਨਬੀ ਨੂੰ ਕਟ ਲਾਉਣ ਦੀ ਕੋਸ਼ਿਸ਼ ਵਿਚ ਆਪਣੀ ਵਿਕਟ ਗੁਆ ਬੈਟਾ। ਮਹਿੰਦਰ ਸਿੰਘ ਧੋਨੀ (52 ਗੇਂਦਾਂ ‘ਤੇ 28 ਦੌੜਾਂ) ਤੇ ਕੇਦਾਰ ਜਾਧਵ (68 ਗੇਂਦਾਂ ‘ਤੇ 52 ਦੌੜਾਂ) ਰਨ ਰੇਟ ਨਹੀਂ ਵਧਾ ਸਕੇ। ਦੋਵਾਂ ਵਿਚਾਲੇ 14 ਓਵਰਾਂ ਵਿਚ ਸਿਰਫ 57 ਦੌੜਾਂ ਬਣੀਆਂ। ਧੋਨੀ ਨੇ ਰਾਸ਼ਿਦ ਨੂੰ ਬਾਹਰ ਨਿਕਲ ਕੇ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਦੀ ਲਾਈਨ ਖੁੰਝ ਗਈ ਤੇ ਇਕਰਾਮ ਅਲੀ ਖਿਲ ਨੇ ਉਸ ਨੂੰ ਸਟੰਪ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ। ਧੋਨੀ ਦੀ ਵਿਕਟ 45ਵੇਂ ਓਵਰ ਵਿਚ ਡਿੱਗੀ। ਪੰਡਯਾ ਤੋਂ ਉਮੀਦਾਂ ਸਨ ਪਰ ਉਹ ਅਫਤਾਬ ਆਲਮ ਦੇ ਬਾਊਂਸਰ ‘ਤੇ ਵਿਕਟਕੀਪਰ ਨੂੰ ਕੈਚ ਦੇ ਬੈਠਾ।ਗੁਲਬਦਿਨ ਨੇ ਆਖਰੀ ਓਵਰ ਵਿਚ ਮੁਹੰਮਦ ਸ਼ੰਮੀ ਨੂੰ ਬੋਲਡ ਕੀਤਾ ਤੇ ਫਿਰ ਕੇਦਾਰ ਜਾਧਵ ਦੀ ਵੀ ਵਿਕਟ ਲਈ। ਕੇਦਾਰ 47ਵੇਂ ਓਵਰ ਵਿਚ ਡੀ. ਆਰ. ਐੱਸ. ਲੈ ਕੇ ਬਚਿਆ ਸੀ ਤੇ ਉਸ ਸਮੇਂ ਉਸ ਦਾ ਸਕੋਰ 43 ਅਤੇ ਭਾਰਤ ਦਾ ਸਕੋਰ 206 ਦੌੜਾਂ ਸੀ ਪਰ ਇਸ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਇਆ ਤੇ ਕੇਦਾਰ 52 ਤੇ ਭਾਰਤ 50 ਓਵਰਾਂ ਵਿਚ 224 ਦੌੜਾਂ ਤਕ ਹੀ ਪਹੁੰਚ ਸਕਿਆ, ਜਿਹੜਾ ਭਾਰਤ ਦੀ ਤਾਕਤ ਦੇ ਲਿਹਾਜ਼ ਨਾਲ ਕਾਫੀ ਘੱਟ ਸਕੋਰ ਹੈ। ਭਾਰਤ ਦਾ ਅਪ੍ਰੈਲ 2015 ਤੋਂ ਬਾਅਦ ਤੋਂ ਪਹਿਲੀ ਪਾਰੀ ‘ਚ ਪੂਰੇ 50 ਓਵਰ ਖੇਡਦੇ ਹੋਏ ਇਹ ਸਭ ਤੋਂ ਘੱਟ ਸਕੋਰ ਹੈ।


