- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੇ ਮੇਹੁਲ ਚੌਕਸੀ ਨੂੰ ਦਿੱਤੀ ਸੀ ਕਲੀਨਚਿੱਟ
ਨਵੀਂ ਦਿੱਲੀ – ਐਂਟਿਗਾ ਨੇ ਅੱਜ ਦਾਅਵਾ ਕੀਤਾ ਹੈ ਕਿ ਜਦੋਂ ਕੈਰੇਬਿਆਈ ਦੇਸ਼ ਨੇ 2017 ’ਚ ਮੇਹੁਲ ਚੋਕਸੀ ਨੂੰ ਨਾਗਰਿਕਤਾ ਦੇਣ ਤੋਂ ਪਹਿਲਾਂ ਉਸ ਦੇ ਪਿਛੋਕੜ ਦੀ ਜਾਂਚ ਕੀਤੀ ਸੀ ਤਾਂ ਭਾਰਤੀ ਏਜੰਸੀਆਂ ਨੇ ਦੱਸਿਆ ਸੀ ਕਿ ਭਗੌੜੇ ਅਰਬਪਤੀ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਹੈ। ਨਿਵੇਸ਼ ਨਾਲ ਸਬੰਧਤ ਨਾਗਰਿਕਤਾ ਦੇਣ ਲਈ ਜ਼ਿੰਮੇਵਾਰ ਐਂਟੀਗੂਆ ਦੀ ਅਥਾਰਿਟੀ ਨੇ ਚੋਕਸੀ ਦੇ ਮਾਮਲੇ ’ਚ ਮਨਜ਼ੂਰੀ ਦੇਣ ਵਾਲੀ ਭਾਰਤੀ ਏਜੰਸੀ ’ਚ ਭਾਰਤੀ ਸੁਰੱਖਿਆ ਤੇ ਵਟਾਂਦਰਾ ਬੋਰਡ (ਸੇਬੀ) ਦਾ ਵੀ ਨਾਂ ਲਿਆ ਹੈ। ਐਂਟਿਗਾ ਦੇ ਅਖ਼ਬਾਰ ਡੇਲੀ ਅਬਜ਼ਰਵਰ ਨੇ ‘ਸਿਟੀਜ਼ਨਸ਼ਿਪ ਬਾਈ ਇਨਵੈਸਟਮੈਂਟ ਯੂਨਿਟ ਆਫ ਐਂਟਿਗਾ ਐਂਡ ਬਾਰਬੂਡਾ’ ਦੇ ਇੱਕ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਮਈ 2017 ’ਚ ਐਂਟੀਗੂਆ ’ਚ ਨਾਗਰਿਕਤਾ ਲਈ ਚੋਕਸੀ ਦੀ ਅਰਜ਼ੀ ਨਾਲ ਸਥਾਨਕ ਪੁਲੀਸ ਤੋਂ ਮਨਜ਼ੂਰੀ ਵੀ ਦਿੱਤੀ ਗਈ ਸੀ। ਚੋਕਸੀ ਪੰਜਾਬ ਨੈਸ਼ਨਲ ਬੈਂਕ ’ਚ ਦੋ ਅਰਬ ਡਾਲਰ ਦੇ ਘਪਲੇ ਦੇ ਮੁੱਖ ਸਰਗਣਿਆਂ ’ਚੋਂ ਇੱਕ ਹੈ ਤੇ ਉਹ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਰਿਸ਼ਤੇਦਾਰ ਵੀ ਹੈ। ਖ਼ਬਰ ਮੁਤਾਬਕ ਭਾਰਤ ਸਰਕਾਰ ਦੇ ਖੇਤਰੀ ਪਾਸਪੋਰਟ ਦਫਤਰ, ਮੁੰਬਈ ਵੱਲੋਂ ਮਿਲੇ ਪੁਲੀਸ ਮਨਜ਼ੂਰੀ ਸਰਟੀਫਿਕੇਟ ਅਨੁਸਾਰ ਮੇਹੁਲ ਚੀਨੂਭਾਈ ਚੋਕਸੀ ਖ਼ਿਲਾਫ਼ ਅਜਿਹਾ ਕੋਈ ਕੇਸ ਦਰਜ ਨਹੀਂ ਹੈ ਜੋ ਉਸ ਨੂੰ ਐਂਟੀਗੂਆ ਤੇ ਬਾਰਬੂਡਾ ਲਈ ਵੀਜ਼ਾ ਸਮੇਤ ਹੋਰ ਸਹੂਲਤਾਂ ਦੇਣ ਲਈ ਅਯੋਗ ਠਹਿਰਾਉਂਦਾ ਹੋਵੇ।


