- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਂਡੀ ਮੱਰੇ ਸਿਟੀ ਓਪਨ ਦੇ ਕੁਆਰਟਰ ਫਾਈਨਲ ’ਚ
ਵਾਸ਼ਿੰਗਟਨ – ਦੁਨੀਆ ਦਾ ਸਾਬਕਾ ਅੱਵਲ ਨੰਬਰ ਟੈਨਿਸ ਖਿਡਾਰੀ ਐਂਡੀ ਮੱਰੇ ਰੋਮਾਨੀਆ ਦੇ ਮਾਰੀਅਸ ਕੋਪਿਲ ਨੂੰ ਹਰਾ ਕੇ ਸਿਟੀ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਵਿਸ਼ਵ ਦਰਜਾਬੰਦੀ ਵਿੱਚ 832ਵੇਂ ਸਥਾਨ ’ਤੇ ਕਾਬਜ਼ ਮੱਰੇ ਨੇ ਇਸ ਏਟੀਪੀ ਤੇ ਡਬਲਯੂਟੀਏ ਟੂਰਨਾਮੈਂਟ ਵਿੱਚ 93ਵੇਂ ਰੈਂਕਿੰਗ ਵਾਲੇ ਖਿਡਾਰੀ ਨੂੰ 6-7, 6-3, 7-6 ਨਾਲ ਸ਼ਿਕਸਤ ਦਿੱਤੀ। ਤਿੰਨ ਗਰੈਂਡ ਸਲੈਮ ਖ਼ਿਤਾਬ ਜੇਤੂ ਮੱਰੇ ਮੀਂਹ ਤੋਂ ਪ੍ਰਭਾਵਿਤ ਇਸ ਮੈਚ ਦੇ ਪਹਿਲੇ ਸੈੱਟ ਵਿੱਚ 5-0 ਨਾਲ ਅੱਗੇ ਸੀ, ਪਰ ਉਸ ਨੇ ਲਗਾਤਾਰ ਸੱਤ ਅੰਕ ਗੁਆ ਲਏ ਅਤੇ ਕੋਪਿਲ ਨੇ ਇਹ ਸੈੱਟ 7-6 ਨਾਲ ਆਪਣੇ ਨਾਮ ਕਰ ਲਿਆ। ਮੱਰੇ ਨੇ ਦੂਜੇ ਸੈੱਟ ਵਿੱਚ ਆਸਾਨੀ ਨਾਲ 6-3 ਨਾਲ ਜਿੱਤ ਦਰਜ ਕੀਤੀ। ਤੀਜੇ ਸੈੱਟ ਵਿੱਚ ਹਾਲਾਂਕਿ ਉਸ ਨੂੰ ਸਖ਼ਤ ਟੱਕਰ ਮਿਲੀ, ਪਰ ਤਜਰਬੇ ਦਾ ਫ਼ਾਇਦਾ ਚੁੱਕ ਕੇ ਉਸ ਨੇ ਕੋਪਿਲ ਨੂੰ ਚਿੱਤ ਕਰ ਦਿੱਤਾ। ਮੱਰੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਆਸਟਰੇਲੀਆ ਦੇ 19 ਸਾਲ ਦੇ ਅਲੈਕਸ ਡਿ ਮਿਨੌਰ ਨਾਲ ਭਿੜੇਗਾ।


