- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਨੂੰ 5-2 ਨਾਲ ਜਿੱਤ ਲਿਆ
ਮਰਸੀਆ – ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਦੌਰੇ ਦਾ ਆਪਣਾ ਤੀਜਾ ਮੈਚ ਮੰਗਲਵਾਰ ਨੂੰ 5-2 ਨਾਲ ਜਿੱਤ ਲਿਆ। ਭਾਰਤੀ ਟੀਮ ਨੇ ਸਪੇਨ ਨਾਲ ਪਹਿਲਾ ਮੈਚ 2-3 ਨਾਲ ਗੁਆਇਆ ਸੀ ਜਦਕਿ ਦੂਜੇ ਮੈਚ ਵਿਚ 1-1 ਨਾਲ ਡਰਾਅ ਖੇਡਿਆ ਸੀ। ਤੀਜੇ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਦੀ ਜਿੱਤ ਵਿਚ ਲਾਲਰੇਮਸਿਆਮੀ ਨੇ 17ਵੇਂ ਤੇ 58ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਟੀਮ ਦੇ ਬਾਕੀ ਗੋਲ ਨੇਹਾ ਗੋਇਲ ਨੇ 21ਵੇਂ, ਨਵਨੀਤ ਕੌਰ ਨੇ 32ਵੇਂ ਤੇ ਰਾਣੀ ਨੇ 51ਵੇਂ ਮਿੰਟ ਵਿਚ ਕੀਤੇ। ਸਪੇਨ ਨੇ 7ਵੇਂ ਮਿੰਟ ਵਿਚ ਹੀ ਬੇਤ੍ਰਾ ਬੋਨਾਸਤ੍ਰੇ ਦੇ ਗੋਲ ਨਾਲ ਬੜ੍ਹਤ ਬਣਾ ਲਈ ਸੀ ਪਰ ਭਾਰਤ ਨੇ ਸ਼ਾਨਦਾਰ ਵਾਪਸੀ ਕਰਦਿਆਂ ਚਾਰ ਮਿੰਟ ਦੇ ਅੰਦਰ ਹੀ ਲਾਲਰੇਮਸਿਆਮੀ ਤੇ ਨੇ ਨੇਹਾ ਦੇ ਗੋਲਾਂ ਨਾਲ 2-1 ਦੀ ਬੜ੍ਹਥ ਬਣਾ ਲਈ। ਨਵਨੀਤ ਨੇ 32ਵੇਂ ਮਿੰਟ ਵਿਚ ਭਾਰਤ ਨੂੰ 3-1 ਨਾਲ ਅੱਗੇ ਕੀਤਾ ਜਦਕਿ ਬੇਨਾਸਤ੍ਰੇ ਨੇ 35ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕਰਦਿਆਂ ਸਕੋਰ 2-3 ਕਰ ਦਿੱਤਾ।


